ਸੋਫਰ ਦਾ ਜਵਾਬ 
20
1 ਫ਼ੇਰ ਨਅਮਾਤੀ ਦੇ ਸੋਫਰ ਨੇ ਜਵਾਬ ਦਿੱਤਾ: 
2 “ਅੱਯੂਬ, ਤੇਰੇ ਵਿੱਚਾਰ ਉਲਝੇ ਹੋਏ ਨੇ। 
ਇਸ ਲਈ ਮੈਂ ਤੈਨੂੰ ਅਵੱਸ਼ ਜਵਾਬ ਦੇਵਾਂਗਾ। 
ਮੈਨੂੰ ਤੇਜੀ ਨਾਲ ਤੈਨੂੰ ਦੱਸ ਦੇਣਾ ਚਾਹੀਦਾ ਹੈ 
ਕਿ ਮੈਂ ਕੀ ਸੋਚ ਰਿਹਾਂ ਹਾਂ। 
3 ਤੂੰ ਸਾਨੂੰ ਆਪਣੇ ਜਵਾਬਾਂ ਨਾਲ ਬੇਇੱਜ਼ਤ ਕੀਤਾ ਹੈ। 
ਪਰ ਮੈਂ ਸਿਆਣਾ ਹਾਂ ਮੈਂ ਜਾਣਦਾ ਹਾਂ ਕਿ ਤੈਨੂੰ ਕਿਵੇਂ ਜਵਾਬ ਦੇਣਾ ਹੈ। 
4-5 “ਤੂੰ ਜਾਣਦਾ ਹੈ ਕਿ ਬੁਰੇ ਆਦਮੀ ਦੀ ਖੁਸ਼ੀ ਬਹੁਤਾ ਚਿਰ ਨਹੀਂ ਰਹਿੰਦੀ। 
ਲੰਮੇ ਸਮੇਂ ਤੋਂ ਇਹ ਗੱਲ ਸੱਚ ਹੈ, ਉਸ ਸਮੇਂ ਤੋਂ ਜਦੋਂ ਆਦਮ ਨੂੰ ਧਰਤੀ ਤੇ ਪਾਇਆ ਗਿਆ ਸੀ। 
ਜਿਹੜਾ ਬੰਦਾ ਪਰਮੇਸ਼ੁਰ ਦੀ ਪ੍ਰਵਾਹ ਨਹੀਂ ਕਰਦਾ ਸਿਰਫ ਬੋੜੇ ਸਮੇਂ ਲਈ ਹੀ ਖੁਸ਼ ਰਹਿੰਦਾ ਹੈ। 
6 ਹੋ ਸੱਕਦਾ, ਬਦ ਆਦਮੀ ਦਾ ਹਂਕਾਰ ਅਕਾਸ਼ ਤੱਕ ਜਾ ਪਹੁੰਚੇ, 
ਤੇ ਉਸਦਾ ਸਿਰ ਬਦਲਾਂ ਨੂੰ ਛੂੰਹਦਾ ਹੋਵੇ। 
7 ਪਰ ਉਹ, ਆਪਣੇ ਹੀ ਗੋਬਰ ਵਾਂਗ, ਸਦਾ ਲਈ ਚੱਲਾ ਜਾਵੇਗਾ। 
ਉਹ ਲੋਕ ਜਿਨ੍ਹਾਂ ਨੇ ਉਸ ਨੂੰ ਵੇਖਿਆ, ‘ਆਖਣਗੇ ਉਹ ਕਿੱਥੋ ਹੈ?’ 
8 ਸੁਪਨੇ ਵਾਂਗ ਉਹ ਦੂਰ ਉੱਡ ਜਾਵੇਗਾ ਤੇ ਕੋਈ ਵੀ ਉਸ ਨੂੰ ਲੱਭ ਨਹੀਂ ਸੱਕੇਗਾ। 
ਉਸ ਨੂੰ ਦੂਰ ਭਜਾ ਦਿੱਤਾ ਜਾਵੇਗਾ ਤੇ ਬੁਰੇ ਸੁਪਨੇ ਵਾਂਗ ਭੁਲਾ ਦਿੱਤਾ ਜਾਵੇਗਾ। 
9 ਜਿਹੜੇ ਲੋਕਾਂ ਨੇ ਉਸ ਨੂੰ ਦੇਖਿਆ ਸੀ ਉਸ ਨੂੰ ਦੋਬਾਰਾ ਨਹੀਂ ਦੇਖਣਗੇ। 
ਉਸਦਾ ਪਰਿਵਾਰ ਕਦੇ ਉਸ ਨੂੰ ਦੋਬਾਰਾ ਨਹੀਂ ਦੇਖੇਗਾ। 
10 ਬਦ ਆਦਮੀ ਦੇ ਬੱਚੇ ਉਸ ਨੂੰ ਉਹੀ ਵਾਪਸ ਦੇਣਗੇ ਜੋ ਉਸ ਨੇ ਗਰੀਬਾਂ ਪਾਸੋਂ ਲਿਆ ਸੀ। 
ਬਦ ਆਦਮੀ ਦੇ ਆਪਣੇ ਹੀ ਹੱਥ ਖੁਦ ਉਸਦੀ ਦੌਲਤ ਵਾਪਸ ਕਰਨਗੇ। 
11 ਜਦੋਂ ਉਹ ਜਵਾਨ ਸੀ ਉਸ ਦੀਆਂ ਹੱਡੀਆਂ ਬਹੁਤ ਮਜਬੂਤ ਸਨ, 
ਪਰ ਉਸ ਦੇ ਬਾਕੀ ਦੇ ਸਰੀਰ ਵਾਂਗ, ਉਹ ਧੂੜ ਅੰਦਰ ਜਾਣਗੀਆਂ। 
12 “ਬਦੀ ਬੁਰੇ ਬੰਦੇ ਦੇ ਮੂੰਹ ਅੰਦਰ ਮਿੱਠੀ ਲੱਗਦੀ ਹੈ। 
ਉਹ ਇਸ ਦਾ ਪੂਰਾ ਸੁੱਖ ਮਾਨਣ ਲਈ ਇਸ ਨੂੰ ਆਪਣੀ ਜੀਭ ਹੇਠਾਂ ਰੱਖਦਾ ਹੈ। 
13 ਇੱਕ ਬਦ ਆਦਮੀ ਬਦੀ ਨੂੰ ਮਾਣਦਾ ਹੈ। 
ਉਹ ਇਸ ਨੂੰ ਛੱਡ ਦੇਣ ਨੂੰ ਨਫ਼ਰਤ ਕਰਦਾ ਹੈ। 
ਇਹ ਇੱਕ ਮਿੱਠੀ ਗੋਲੀ ਵਾਂਗ ਹੁੰਦੀ ਹੈ ਜਿਸ ਨੂੰ ਉਹ ਆਪਣੇ ਮੂੰਹ ਅੰਦਰ ਰੱਖਦਾ। 
14 ਪਰ ਉਹ ਬਦੀ ਉਸ ਦੇ ਮਿਹਦੇ ਅੰਦਰ ਜ਼ਹਿਰ ਬਣ ਜਾਵੇਗੀ। 
ਇਹ ਉਸ ਦੇ ਅੰਦਰ ਕੌੜੇ ਜ਼ਹਿਰ ਵਾਂਗ ਹੋਵੇਗੀ, ਜਿਵੇਂ ਸੱਪ ਦਾ ਜ਼ਹਿਰ ਹੁੰਦਾ ਹੈ। 
15 ਬੁਰੇ ਆਦਮੀ ਨੇ ਅਮੀਰੀ ਨੂੰ ਨਿਗਲ ਲਿਆ ਹੈ। 
ਪਰ ਉਹ ਇਸ ਦੀ ਉਲਟੀ ਕਰ ਦੇਵੇਗਾ। 
ਪਰਮੇਸ਼ੁਰ ਉਸ ਨੂੰ ਇਸ ਨੂੰ ਬਾਹਰ ਕੱਢਣ ਲਈ ਮਜ਼ਬੂ੍ਰਰ ਕਰੇਗਾ। 
16 ਬਦ ਆਦਮੀ ਦਾ ਜਾਮ ਸੱਪ ਦੇ ਜ਼ਹਿਰ ਵਰਗਾ ਹੋਵੇਗਾ। 
ਸੱਪਾਂ ਦੇ ਜ਼ਹਿਰੀਲੇ ਦੰਦ ਉਸ ਨੂੰ ਮਾਰ ਦੇਣਗੇ। 
17 ਫ਼ੇਰ ਬੁਰਾ ਆਦਮੀ ਸ਼ਹਿਦ ਅਤੇ 
ਘਿਉ ਦੇ ਵਗਦੇ ਦਰਿਆਵਾਂ ਨੂੰ ਵੇਖਣਾ ਨਹੀਂ ਮਾਣੇਗਾ। 
18 ਬਦ ਆਦਮੀ ਨੂੰ ਆਪਣੇ ਮੁਨਾਫ਼ਿਆਂ ਨੂੰ ਵਾਪਸ ਕਰਨ ਲਈ ਮਜਬੂਰ ਕੀਤਾ ਜਾਵੇਗਾ 
ਉਸ ਨੂੰ ਉਨ੍ਹਾਂ ਚੀਜ਼ਾਂ ਨੂੰ ਮਾਨਣ ਦੀ ਇਜਾਜ਼ਤ ਨਹੀਂ ਹੋਵੇਗੀ ਜਿਨ੍ਹਾਂ ਲਈ ਉਸ ਨੇ ਕੰਮ ਕੀਤਾ ਸੀ। 
19 ਕਿਉਂਕਿ ਬਦ ਆਦਮੀ ਗਰੀਬਾਂ ਨੂੰ ਦੁੱਖ ਦਿੰਦਾ ਹੈ ਤੇ ਉਨ੍ਹਾਂ ਨਾਲ ਬਦਸਲੂਕੀ ਕਰਦਾ ਹੈ। 
ਉਹ ਉਨ੍ਹਾਂ ਬਾਰੇ ਪ੍ਰਵਾਹ ਨਹੀਂ ਕਰਦਾ ਤੇ ਉਨ੍ਹਾਂ ਦੀਆਂ ਚੀਜ਼ਾਂ ਖੋਹ ਲਈਆਂ ਸਨ। 
ਉਸ ਨੇ ਹੋਰ ਕਿਸੇ ਦੁਆਰਾ ਉਸਾਰੇ ਹੋਏ ਮਕਾਨ ਖੋਹੇ। 
20 “ਬੁਰਾ ਆਦਮੀ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ। 
ਉਸ ਨੂੰ ਉਸ ਦੀ ਦੌਲਤ ਬਚਾ ਨਹੀਂ ਸੱਕਦੀ। 
21 ਜਦੋਂ ਉਹ ਕੁਝ ਵੀ ਖਾਂਦਾ ਹੈ ਬਚਦਾ ਨਹੀਂ। 
ਉਸ ਦੀ ਕਾਮਯਾਬੀ ਸਦਾ ਨਹੀਂ ਰਹੇਗੀ। 
22 ਜਦੋਂ ਆਦਮੀ ਕੋਲ ਬਹੁਤਾ ਹੁੰਦਾ ਹੈ ਉਹ ਮੁਸੀਬਤਾਂ ਨਾਲ ਦਬ ਜਾਂਦਾ ਹੈ। 
ਉਸ ਦੀਆਂ ਔਕੜਾਂ ਉਸ ਉੱਤੇ ਆ ਪੈਣਗੀਆਂ। 
23 ਜਦੋਂ ਬਦ ਆਦਮੀ, ਜੋ ਉਹ ਚਾਹੁੰਦਾ ਖਾ ਚੁੱਕੇਗਾ, 
ਪਰਮੇਸ਼ੁਰ ਆਪਣਾ ਬਲਦਾ ਹੋਇਆ ਕਹਿਰ ਉਸ ਬੰਦੇ ਉੱਤੇ ਸੁੱਟੇਗਾ 
ਪਰਮੇਸ਼ੁਰ ਉਸ ਬੰਦੇ ਉੱਤੇ ਦਂ ਦੀ ਬਾਰਸ਼ ਕਰੇਗਾ। 
24 ਸ਼ਾਇਦ ਬੁਰਾ ਆਦਮੀ ਲੋਹੇ ਦੀ ਤਲਵਾਰ ਤੋਂ ਬਚਕੇ ਭੱਜ ਜਾਵੇਗਾ। 
ਪਰ ਉਸ ਨੂੰ ਕਾਂਸੀ ਦਾ ਤੀਰ ਲੱਗੇਗਾ। 
25 ਕਾਂਸੀ ਦਾ ਤੀਰ ਉਸ ਦੇ ਸ਼ਰੀਰ ਦੇ ਆਰ-ਪਾਰ ਹੋ ਜਾਵੇਗਾ 
ਤੇ ਪਿੱਠ ਵਿੱਚੋਂ ਬਾਹਰ ਨਿਕਲੇਗਾ। 
ਇਸ ਦਾ ਚਮਕੀਲਾ ਸਿਰਾ ਉਸ ਦੇ ਜਿਗਰ ਨੂੰ ਵਿਂਨ੍ਹ ਦੇਵੇਗਾ 
ਅਤੇ ਉਹ ਖੌਫ਼ ਨਾਲ ਹੈਰਾਨ ਹੋ ਜਾਵੇਗਾ। 
26 ਉਸ ਦੇ ਸਾਰੇ ਖਜ਼ਾਨੇ ਤਬਾਹ ਹੋ ਜਾਣਗੇ। 
ਇੱਕ ਅੱਗ ਉਸ ਨੂੰ ਤਬਾਹ ਕਰ ਦੇਵੇਗੀ। 
ਉਹ ਅੱਗ ਜਿਹੜੀ ਕਿਸੇ ਇਨਸਾਨ ਦੁਆਰਾ ਨਹੀਂ ਲਗਾਈ ਗਈ ਸੀ। 
ਅੱਗ ਉਸ ਦੇ ਘਰ ਵਿੱਚ ਬਚੀ ਹੋਈ ਹਰ ਸ਼ੈਅ ਨੂੰ ਤਬਾਹ ਕਰ ਦੇਵੇਗੀ। 
27 ਅਕਾਸ਼ ਸਿੱਧ ਕਰ ਦੇਵੇਗਾ ਕਿ ਬੁਰਾ ਆਦਮੀ ਦੋਸ਼ੀ ਹੈ। 
ਧਰਤੀ ਉਸ ਦੇ ਖਿਲਾਫ਼ ਗਵਾਹੀ ਦੇਵੇਗੀ। 
28 ਉਸ ਦੇ ਘਰ ਵਿੱਚਲੀ ਹਰ ਸ਼ੈਅ ਪਰਮੇਸ਼ੁਰ ਦੇ ਕਹਿਰ ਦੇ 
ਹੜ੍ਹ ਵਿੱਚ ਰੁਢ਼ ਜਾਵੇਗੀ। 
29 ਇਹੀ ਹੈ ਜੋ ਪਰਮੇਸ਼ੁਰ ਇੱਕ ਬਦ ਆਦਮੀ ਨਾਲ ਕਰੇਗਾ। 
ਪਰਮੇਸ਼ੁਰ ਨੇ ਇਹੀ ਉਸ ਦੇ ਲਈ ਛੱਡਣ ਦਾ ਫੈਸਲਾ ਕੀਤਾ ਹੈ।”