ਪਰਮੇਸ਼ੁਰ ਆਪਣੇ ਬੰਦਿਆਂ ਨੂੰ ਘਰ ਲਿਆਉਂਦਾ ਹੈ 
54
1 “ਹੇ ਬਾਂਝ ਔਰਤ, ਖੁਸ਼ ਹੋ! 
ਤੂੰ ਬੱਚੇ ਨਹੀਂ ਜਣੇ। 
ਪਰ ਤੈਨੂੰ ਬਹੁਤ ਖੁਸ਼ ਹੋਣਾ ਚਾਹੀਦਾ ਹੈ!” 
ਯਹੋਵਾਹ ਆਖਦਾ ਹੈ, 
“ਉਸ ਔਰਤ ਦੇ ਹੋਰ ਵੀ ਵੱਧੇਰੇ ਬੱਚੇ ਹੋਣਗੇ ਜਿਹੜੀ ਇੱਕਲੀ ਹੈ, 
ਉਸ ਔਰਤ ਦੇ ਮੁਕਾਬਲੇ, ਜਿਹੜੀ ਪਤੀ ਦੇ ਨਾਲ ਰਹਿੰਦੀ ਹੈ।” 
2 “ਆਪਣਾ ਤੰਬੂ ਵੱਡੇਰਾ ਕਰ ਲੈ। 
ਆਪਣੇ ਦਰਵਾਜ਼ੇ ਚੌੜੇ ਕਰ ਲੈ। 
ਆਪਣੇ ਘਰ ਵਿੱਚ ਵਾਧਾ ਕਰਨ ਤੋਂ ਨਾ ਹਟ। 
ਆਪਣੇ ਤੰਬੂ ਨੂੰ ਵੱਡਾ ਤੇ ਮਜ਼ਬੂਤ ਬਣਾ ਲੈ। 
3 ਕਿਉਂਕਿ ਤੂੰ ਬਹੁਤ ਵੱਧੇਁ ਫ਼ੁਲੇਁਗੀ। 
ਤੇਰੇ ਬੱਚੇ ਬਹੁਤ ਸਾਰੀਆਂ ਕੌਮਾਂ ਕੋਲੋਂ ਲੋਕਾਂ ਨੂੰ ਹਾਸਿਲ ਕਰਨਗੇ। 
ਤੇਰੇ ਬੱਚੇ ਫ਼ੇਰ ਉਨ੍ਹਾਂ ਸ਼ਹਿਰਾਂ ਅੰਦਰ ਰਹਿਣਗੇ, ਜਿਹੜੇ ਤਬਾਹ ਹੋ ਗਏ ਸਨ। 
4 ਭੈਭੀਤ ਨਾ ਹੋ! 
ਤੂੰ ਨਿਰਾਸ਼ ਨਹੀਂ ਹੋਵੇਂਗੀ, ਲੋਕ ਤੇਰੇ ਵਿਰੁੱਧ ਮੰਦੀਆਂ ਗੱਲਾਂ ਨਹੀਂ ਕਰਨਗੇ। 
ਤੂੰ ਸ਼ਰਮਸਾਰ ਨਹੀਂ ਹੋਵੇਂਗੀ, ਤੂੰ ਸ਼ਰਮ ਮਹਿਸੂਸ ਕੀਤੀ ਸੀ, ਜਦੋਂ ਤੂੰ ਜਵਾਨ ਸੀ। 
ਪਰ ਹੁਣ ਤੂੰ ਉਸ ਸ਼ਰਮ ਨੂੰ ਭੁੱਲ ਜਾਵੇਂਗੀ। 
ਤੂੰ ਉਸ ਸ਼ਰਮਿੰਦਗੀ ਨੂੰ ਚੇਤੇ ਨਹੀਂ ਕਰੇਗੀ ਜਿਹੜੀ 
ਤੂੰ ਉਦੋਂ ਅਨੁਭਵ ਕੀਤੀ ਸੀ ਜਦੋਂ ਤੇਰਾ ਪਤੀ ਖੁਸਿਆ ਸੀ। 
5 ਕਿਉਂ ਕਿ ਤੇਰਾ ਪਤੀ ਓਹੀ ਇੱਕ ਹੈ ਜਿਸਨੇ ਤੈਨੂੰ ਸਾਜਿਆ ਸੀ। 
ਉਸਦਾ ਨਾਮ ਸਰਬ-ਸ਼ਕਤੀਮਾਨ ਯਹੋਵਾਹ ਹੈ। 
ਉਹ ਇਸਰਾਏਲ ਦਾ ਰਾਖਾ ਹੈ। 
ਉਹ ਇਸਰਾਏਲ ਦਾ ਪਵਿੱਤਰ ਪੁਰੱਖ ਹੈ। 
ਅਤੇ ਉਸ ਨੂੰ ਸਾਰੀ ਧਰਤੀ ਦਾ ਪਰਮੇਸ਼ੁਰ ਸੱਦਿਆ ਜਾਵੇਗਾ! 
6 “ਤੂੰ ਉਸ ਔਰਤ ਵਰਗੀ ਸੈਂ ਜਿਸ ਨੂੰ ਉਸ ਦੇ ਪਤੀ ਨੇ ਛੱਡ ਦਿੱਤਾ ਹੋਵੇ। 
ਤੂੰ ਆਪਣੇ ਰੂਹ ਵਿੱਚ ਬਹੁਤ ਉਦਾਸ ਸੈਂ, 
ਪਰ ਯਹੋਵਾਹ ਨੇ ਤੈਨੂੰ ਆਪਣਾ ਬਨਾਉਣ ਲਈ ਸੱਦਿਆ ਸੀ। 
ਤੂੰ ਉਸ ਔਰਤ ਵਰਗੀ ਸੈਂ, ਜੋ ਜਵਾਨੀ ਵੇਲੇ ਵਿਆਹੀ ਗਈ ਸੀ ਤੇ ਉਸਦਾ ਪਤੀ ਛੱਡ ਗਿਆ ਸੀ। 
ਪਰ ਪਰਮੇਸ਼ੁਰ ਨੇ ਤੈਨੂੰ ਆਪਣਾ ਬਨਾਉਣ ਲਈ ਸੱਦਿਆ ਸੀ।” 
7 ਪਰਮੇਸ਼ੁਰ ਆਖਦਾ ਹੈ, “ਮੈਂ ਤੈਨੂੰ ਛੱਡ ਦਿੱਤਾ ਸੀ, ਪਰ ਸਿਰਫ਼ ਬੋੜੇ ਸਮੇਂ ਲਈ। 
ਮੈਂ ਫ਼ੇਰ ਤੈਨੂੰ ਆਪਣੇ ਕੋਲ ਬੁਲਾਵਾਂਗਾ। 
ਅਤੇ ਮੈਂ ਤੇਰੇ ਉੱਤੇ ਬਹੁਤ ਵੱਡੀ ਮਿਹਰ ਕਰਾਂਗਾ। 
8 ਮੈਂ ਬਹੁਤ ਨਾਰਾਜ਼ ਹੋ ਗਿਆ ਸਾਂ ਤੇ ਬੋੜੇ ਸਮੇਂ ਲਈ ਤੇਰੇ ਕੋਲੋਂ ਛੁਪ ਗਿਆ ਸਾਂ। 
ਪਰ ਮੈਂ ਤੈਨੂੰ ਸਦਾ ਲਈ ਮਿਹਰ ਭਰਿਆ ਸੱਕੂਨ ਦੇਵਾਂਗਾ।” 
ਤੇਰੇ ਮੁਕਤੀਦਾਤੇ, ਯਹੋਵਾਹ ਨੇ ਇਹ ਆਖਿਆ ਸੀ। 
ਪਰਮੇਸ਼ੁਰ ਹਮੇਸ਼ਾ ਆਪਣੇ ਬੰਦਿਆਂ ਨੂੰ ਪਿਆਰ ਕਰਦਾ ਹੈ 
9 ਪਰਮੇਸ਼ੁਰ ਆਖਦਾ ਹੈ, “ਯਾਦ ਕਰੋ, ਨੂਹ ਦੇ ਸਮੇਂ ਵਿੱਚ ਮੈਂ ਦੁਨੀਆਂ ਨੂੰ ਹੜਾਂ ਦੀ ਸਜ਼ਾ ਦਿੱਤੀ ਸੀ। 
ਪਰ ਮੈਂ ਨੂਹ ਨਾਲ ਇਕਰਾਰ ਕੀਤਾ ਸੀ ਕਿ ਮੈਂ ਫ਼ੇਰ ਕਦੇ ਵੀ ਹੜਾਂ ਨਾਲ ਦੁਨੀਆਂ ਨੂੰ ਤਬਾਹ ਨਹੀਂ ਕਰਾਂਗਾ। 
ਓਸੇ ਤਰ੍ਹਾਂ ਹੀ ਮੈਂ ਤੇਰੇ ਨਾਲ ਇਕਰਾਰ ਕਰਦਾ ਹਾਂ ਕਿ ਮੈਂ ਫ਼ੇਰ ਕਦੇ ਵੀ ਨਾਰਾਜ਼ ਨਹੀਂ ਹੋਵਾਂਗਾ, 
ਤੇ ਤੈਨੂੰ ਬੁਰਾ ਭਲਾ ਨਹੀਂ ਆਖਾਂਗਾ।” 
10 ਯਹੋਵਾਹ ਆਖਦਾ ਹਾਂ, “ਭਾਵੇਂ ਪਰਬਤ ਅਲੋਪ ਹੋ ਜਾਣ 
ਤੇ ਭਾਵੇਂ ਪਹਾੜੀਆਂ ਖਾਕ ਹੋ ਜਾਣ। 
ਪਰ ਕਦੇ ਵੀ ਮੇਰੀ ਮਿਹਰ ਤੇਰੇ ਕੋਲੋਂ ਦੂਰ ਨਹੀਂ ਹੋਵੇਗੀ। 
ਮੈਂ ਤੇਰੇ ਨਾਲ ਅਮਨ ਕਾਇਮ ਕਰਾਂਗਾ ਤੇ ਇਹ ਕਦੇ ਖਤਮ ਨਹੀਂ ਹੋਵੇਗਾ।” 
ਯਹੋਵਾਹ ਤੇਰੇ ਉੱਤੇ ਮਿਹਰ ਕਰਦਾ ਹੈ। 
ਅਤੇ ਉਹੀ ਸੀ ਜਿਸਨੇ ਇਹ ਗੱਲਾਂ ਆਖੀਆਂ ਸਨ। 
11 “ਤੂੰ, ਹੇ ਗਰੀਬ ਨਗਰੀੇ! 
ਦੁਸ਼ਮਣਾਂ ਤੇਰੇ ਉੱਤੇ ਤੂਫ਼ਾਨ ਵਾਂਗ ਧਾਵਾ ਕੀਤਾ ਸੀ। 
ਪਰ ਕਿਸੇ ਨੇ ਵੀ ਤੈਨੂੰ ਸੱਕੂਨ ਨਹੀਂ ਪਹੁੰਚਾਇਆ। 
ਪਰ ਮੈਂ ਤੈਨੂੰ ਫ਼ੇਰ ਉਸਾਰਾਂਗਾ। 
ਮੈਂ ਤੇਰੀਆਂ ਕੰਧਾਂ ਦੀ ਬੁਨਿਆਦ ਰੱਖਣ ਲਈ ਖੂਬਸੂਰਤ ਮਸਾਲਾ ਵਰਤਾਂਗਾ। 
ਮੈਂ ਕੀਮਤੀ ਪੱਥਰ ਦਾ ਇਸਤੇਮਾਲ ਕਰਾਂਗਾ, ਜਦੋਂ ਮੈਂ ਤੇਰੀ ਬੁਨਿਆਦ ਰੱਖਾਂਗਾ। 
12 ਕਂਧ ਦੇ ਉਤਲੇ ਪੱਥਰ ਲਾਲ ਹੀਰਿਆਂ ਨਾਲ 
ਅਤੇ ਤੇਰੇ ਫਾਟਕ ਚਮਕਦਿਆਂ ਜਵਾਹਰਾਤਾਂ ਨਾਲ ਬਣਾਏ ਜਾਣਗੇ। 
ਮੈਂ ਕੀਮਤੀ ਪੱਥਰ ਨੂੰ ਤੇਰੀਆਂ ਆਲੇ-ਦੁਆਲੇ ਦੀਆਂ ਕੰਧਾਂ ਲਈ ਵਰਤਾਂਗਾ। 
13 ਤੇਰੇ ਬੱਚੇ ਪਰਮੇਸ਼ੁਰ ਦੇ ਅਨੁਯਾਈ ਹੋਣਗੇ ਅਤੇ ਉਹ ਉਨ੍ਹਾਂ ਨੂੰ ਸਿੱਖਿਆ ਦ੍ਦੇਵੇਗਾ। 
ਤੇਰੇ ਬੱਚਿਆਂ ਨੂੰ ਸੱਚਮੁੱਚ ਸ਼ਾਂਤੀ ਮਿਲੇਗੀ। 
14 ਤੇਰੀ ਉਸਾਰੀ ਨੇਕੀ ਉੱਤੇ ਹੋਵੇਗੀ। 
ਇਸ ਲਈ ਤੂੰ ਜ਼ੁਲਮ ਅਤੇ ਭੈ ਤੋਂ ਸੁਰੱਖਿਅਤ ਹੋਵੇਂਗੀ। 
ਤੈਨੂੰ ਕੋਈ ਵੀ ਡਰ ਨਹੀਂ ਹੋਵੇਗਾ। 
ਤੈਨੂੰ ਦੁੱਖ ਦੇਣ ਲਈ ਕੁਝ ਵੀ ਨਹੀਂ ਵਾਪਰੇਗਾ। 
15 ਮੇਰੀਆਂ ਫ਼ੌਜਾਂ ਵਿੱਚੋਂ ਕੋਈ ਵੀ ਤੇਰੇ ਵਿਰੁੱਧ ਨਹੀਂ ਲੜੇਗੀ। 
ਤੇ ਜੇ ਕੋਈ ਫ਼ੌਜ ਤੇਰੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਤੂੰ ਉਸ ਫ਼ੌਜ ਨੂੰ ਹਰਾ ਦੇਵੇਂਗੀ। 
16 “ਦੇਖੋ, ਮੈਂ ਲੋਹਾਰ ਨੂੰ ਸਾਜਿਆ ਸੀ। ਉਹ ਅੱਗ ਉੱਤੇ ਧੌਁਖਣੀ ਚਲਾਉਂਦਾ, ਇਸ ਨੂੰ ਹੋਰ ਤੇਜ਼ ਕਰਨ ਲਈ ਅਤੇ ਹਬਿਆਰ ਨੂੰ ਇਸ ਦੇ ਕੰਮ ਲਈ ਉਚਿਤ ਬਣਾਉਂਦਾ ਹੈ। ਇਸੇ ਤਰ੍ਹਾਂ ਹੀ ਮੈਂ ‘ਤਬਾਹੀ’ ਨੂੰ ਸਾਜਿਆ ਸੀ ਜਿਹੜੀ ਚੀਜ਼ਾਂ ਨੂੰ ਤਬਾਹ ਕਰਦੀ ਹੈ। 
17 “ਲੋਕ ਤੇਰੇ ਵਿਰੁੱਧ ਲੜਨ ਲਈ ਹਬਿਆਰ ਬਨਾਉਣਗੇ, ਪਰ ਉਹ ਹਬਿਆਰ ਤੈਨੂੰ ਨਹੀਂ ਹਰਾਉਣਗੇ। ਕੁਝ ਲੋਕ ਤੇਰੇ ਵਿਰੁੱਧ ਬੋਲਣਗੇ। ਪਰ ਹਰ ਉਹ ਬੰਦਾ ਜਿਹੜਾ ਤੇਰੇ ਵਿਰੁੱਧ ਬੋਲੇਗਾ, ਗ਼ਲਤ ਸਿੱਧ ਹੋਵੇਗਾ।” 
ਯਹੋਵਾਹ ਆਖਦਾ ਹੈ, “ਯਹੋਵਾਹ ਦੇ ਸੇਵਕਾਂ ਨੂੰ ਕੀ ਮਿਲਦਾ ਹੈ? ਉਨ੍ਹਾਂ ਨੂੰ ਉਹ ਦੋਸ਼-ਮੁਕਤੀ ਮਿਲਦੀ ਹੈ ਜਿਹੜੀ ਮੇਰੇ ਪਾਸੋਂ ਆਉਂਦੀ ਹੈ!”