ਸੁਲੇਮਾਨ ਦੀਆਂ ਕਹਾਉਤਾਂ
10
ਇਹ ਕਹਾਉਤਾਂ ਸੁਲੇਮਾਨ ਦੀਆਂ ਹਨ:
ਇੱਕ ਸਿਆਣਾ ਪੁੱਤਰ ਆਪਣੇ ਪਿਤਾ ਨੂੰ ਪ੍ਰਸੰਨ ਕਰਦਾ ਹੈ। ਪਰ ਇੱਕ ਮੂਰਖ ਪੁੱਤਰ ਆਪਣੀ ਮਾਤਾ ਨੂੰ ਬਹੁਤ ਗ਼ਮਗ਼ੀਨ ਕਰਦਾ ਹੈ।
ਬਦ ਅਮਲਾਂ ਨਾਲ ਕਮਾਈ ਗਈ ਦੌਲਤ ਦੀ ਕੋਈ ਕੀਮਤ ਨਹੀਂ, ਪਰ ਧਰਮੀਅਤਾ ਤੁਹਾਨੂੰ ਮੌਤ ਤੋਂ ਬਚਾ ਸੱਕਦੀ ਹੈ।
ਯਹੋਵਾਹ ਕਦੇ ਵੀ ਇੱਕ ਚੰਗੇ ਵਿਅਕਤੀ ਨੂੰ ਭੁੱਖਿਆਂ ਨਹੀਂ ਮਰਨ ਦੇਵੇਗਾ, ਪਰ ਬੁਰੇ ਵਿਅਕਤੀ ਦੀਆਂ ਇੱਛਾਵਾਂ ਤੋਂ ਇਨਕਾਰ ਕਰਦਾ ਹੈ।
ਇੱਕ ਸੁਸਤ ਬੰਦਾ ਗਰੀਬ ਹੋਵੇਗਾ। ਪਰ ਮਿਹਨਤੀ ਬੰਦਾ ਅਮੀਰ ਹੋ ਜਾਵੇਗਾ।
ਇੱਕ ਸੂਝਵਾਨ ਪੁੱਤਰ ਗਰਮੀ ਵੇਲੇ ਫ਼ਸਲ ਇਕੱਠੀ ਕਰਦਾ ਹੈ, ਪਰ ਜਿਹੜਾ ਪੁੱਤਰ ਵਾਢੀ ਦੌਰਾਨ ਸੌਂ ਜਾਂਦਾ, ਬੇਇੱਜ਼ਤੀ ਲਿਆਉਂਦਾ ਹੈ।
ਨੇਕ ਬੰਦੇ ਨੂੰ ਅਸੀਸ ਦੇਣ ਲੋਕ ਪਰਮੇਸ਼ੁਰ ਨੂੰ ਬੇਨਤੀ ਕਰਦੇ ਹਨ। ਬੁਰੇ ਬੰਦੇ ਵੀ ਭਾਵੇਂ ਉਹੋ ਜਿਹੀਆਂ ਸ਼ੁਭ ਗੱਲਾਂ ਆਖਣ, ਪਰ ਉਨ੍ਹਾਂ ਦੇ ਬੋਲ ਸਿਰਫ਼ ਉਨ੍ਹਾਂ ਦੀਆਂ ਮੰਦੀਆਂ ਵਿਉਂਤੀਆਂ ਗੱਲਾਂ ਨੂੰ ਹੀ ਛੁਪਾਂਦੇ ਹਨ।
ਇੱਕ ਧਰਮੀ ਵਿਅਕਤੀ ਹਮੇਸ਼ਾ ਪ੍ਰਸੰਨਤਾ ਨਾਲ ਯਾਦ ਕੀਤਾ ਜਾਵੇਗਾ ਪਰ ਇੱਕ ਦੁਸ਼ਟ ਵਿਅਕਤੀ ਦੇ ਨਾਮ ਦਾ ਜ਼ਿਕਰ ਕਰਨਾ ਸਿਰਫ਼ ਦੁਰਗੰਧ ਹੀ ਛੱਡੇਗਾ।
ਸਿਆਣਾ ਵਿਅਕਤੀ ਆਦੇਸ਼ਾਂ ਨੂੰ ਪ੍ਰਵਾਨ ਕਰ ਲੈਂਦਾ, ਪਰ ਇੱਕ ਮੂਰਖ ਜੋ ਆਪਣੇ ਮੂੰਹ ਤੇ ਕਾਬੂ ਨਹੀਂ ਰੱਖ ਸੱਕਦਾ ਡਿੱਗ ਪਵੇਗਾ।
ਇੱਕ ਇਮਾਨਦਾਰ ਆਦਮੀ ਹਮੇਸ਼ਾਂ ਸੁਰੱਖਿਅਤ ਰਹਿੰਦਾ, ਜਦਕਿ ਧੋਖੇਬਾਜ਼ ਵਿਅਕਤੀ ਫ਼ੜਿਆ ਜਾਂਦਾ।
10 ਉਹ ਬੰਦਾ ਜਿਹੜਾ ਸੱਚ ਨੂੰ ਛੁਪਾਉਂਦਾ, ਮੁਸੀਬਤ ਪੈਦਾ ਕਰਦਾ ਹੈ ਅਤੇ ਇੱਕ ਮੂਰਖ ਜਿਹੜਾ ਆਪਣੇ ਮੂੰਹ ਤੇ ਕਾਬੂ ਨਹੀਂ ਰੱਖ ਸੱਕਦਾ ਡਿੱਗ ਪਵੇਗਾ।
11 ਇੱਕ ਧਰਮੀ ਵਿਅਕਤੀ ਦੀ ਆਖਣੀ ਜੀਵਨ ਦਾ ਸਰੋਤ ਹੈ। ਪਰ ਦੁਸ਼ਟ ਲੋਕਾਂ ਦਾ ਮੂੰਹ ਹਿੰਸਾ ਲਈ ਢੱਕਣ ਹੁੰਦਾ ਹੈ।
12 ਨਫ਼ਰਤ ਦਲੀਲਬਾਜ਼ੀ ਵੱਧਾਉਂਦੀ ਹੈ ਜਦਕਿ ਪਿਆਰ ਹਰ ਗਲਤੀ ਨੂੰ ਮੁਆਫ ਕਰ ਦਿੰਦਾ ਹੈ।
13 ਸਿਆਣਪ ਸਮਝਣ ਵਾਲੇ ਲੋਕਾਂ ਦੇ ਬੁਲ੍ਹਾਂ ਤੇ ਪਾਈ ਜਾਂਦੀ ਹੈ। ਪਰ ਜਿਸ ਵਿਅਕਤੀ ਨੂੰ ਸੂਝ ਦੀ ਕਮੀ ਹੈ ਉਸ ਨੂੰ ਮਾਰ ਦੀ ਜਰੂਰਤ ਹੈ।
14 ਸਿਆਣੇ ਲੋਕ ਹਮੇਸ਼ਾ ਗਿਆਨ ਹਾਸਿਲ ਕਰਦੇ ਰਹਿੰਦੇ ਹਨ, ਪਰ ਮੂਰਖ ਲੋਕਾਂ ਦੇ ਸ਼ਬਦ ਬਰਬਾਦੀ ਨੂੰ ਸੱਦਾ ਦਿੰਦੇ ਹਨ।
15 ਦੌਲਤ ਅਮੀਰ ਆਦਮੀ ਦੀ ਰੱਖਿਆ ਕਰਦੀ ਹੈ। ਅਤੇ ਗਰੀਬੀ ਗਰੀਬ ਆਦਮੀ ਨੂੰ ਤਬਾਹ ਕਰ ਦਿੰਦੀ ਹੈ।
16 ਇੱਕ ਧਰਮੀ ਵਿਅਕਤੀ ਦਾ ਕੰਮ ਇਨਾਮ ਵਜੋਂ ਜੀਵਨ ਕਮਾਉਣ ਦਾ ਹੈ, ਪਰ ਇੱਕ ਦੁਸ਼ਟ ਵਿਅਕਤੀ ਆਪਣੇ ਪਾਪਾਂ ਤੋਂ ਸਜ਼ਾ ਕਮਾਉਂਦਾ ਹੈ।
17 ਉਸ ਵਿਅਕਤੀ ਲਈ ਜਿਹੜਾ ਅਨੁਸ਼ਾਸ਼ਨ ਤੇ ਚੱਲਦਾ, ਜੀਵਨ ਦਾ ਰਾਹ ਬਹੁਤ ਸਾਫ਼ ਹੋ ਜਾਂਦਾ ਹੈ, ਪਰ ਜਿਹੜਾ ਵਿਅਕਤੀ ਸੁਧਾਰ ਨੂੰ ਨਾਮੰਜ਼ੂਰ ਕਰਦਾ ਹੈ, ਭਟਕ ਜਾਂਦਾ ਹੈ।
18 ਜਿਹੜਾ ਵਿਅਕਤੀ ਨਫ਼ਰਤ ਨੂੰ ਛੁਪਾਉਂਦਾ ਹੈ ਝੂਠਾ ਹੈ, ਪਰ ਜਿਹੜਾ ਅਫ਼ਵਾਹਾਂ ਫੈਲਾਉਂਦਾ ਹੈ ਮੂਰਖ ਹੈ।
19 ਬਹੁਤ ਜ਼ਿਆਦਾ ਬੋਲਣ ਦਾ ਨਤੀਜਾ, ਬਹੁਤਾ ਪਾਪ ਹੁੰਦਾ ਹੈ, ਪਰ ਜਿਹੜਾ ਆਪਣਾ ਮੂੰਹ ਬੰਦ ਰੱਖਦਾ, ਸਿਆਣਾ ਬਣ ਜਾਵੇਗਾ।
20 ਨੇਕ ਬੰਦੇ ਦੇ ਸ਼ਬਦ ਸ਼ੁੱਧ ਚਾਂਦੀ ਵਰਗੇ ਹਨ। ਪਰ ਬੁਰੇ ਬੰਦੇ ਦੇ ਵਿੱਚਾਰਾਂ ਦੀ ਕੋਈ ਕੀਮਤ ਨਹੀਂ।
21 ਨੇਕ ਬੰਦੇ ਦੇ ਸ਼ਬਦ ਹੋਰ ਬਹੁਤ ਲੋਕਾਂ ਦਾ ਭਲਾ ਕਰਦੇ ਹਨ। ਪਰ ਮੂਰਖ ਬੰਦਾ ਸੂਝ ਦੀ ਕਮੀ ਕਾਰਣ ਮਰ ਜਾਂਦਾ ਹੈ।
22 ਯਹੋਵਾਹ ਦੀ ਅਸੀਸ, ਇਹੀ ਹੈ ਜੋ ਕਿਸੇ ਨੂੰ ਅਮੀਰ ਬਣਾਉਂਦੀ ਹੈ ਅਤੇ ਇਸ ਨਾਲ ਕੋਈ ਕਸ਼ਟ ਨਹੀਂ ਝੱਲਣਾ ਪੈਂਦਾ।
23 ਮੂਰਖ ਬੰਦਾ ਗ਼ਲਤ ਕੰਮ ਕਰਕੇ ਖੁਸ਼ ਹੁੰਦਾ ਹੈ। ਪਰ ਸਮਝਦਾਰ ਆਦਮੀ ਸਿਆਣਪ ਤੋਂ ਪ੍ਰਸੰਨਤਾ ਪਾਉਂਦਾ ਹੈ।
24 ਜਿਸ ਚੀਜ਼ ਤੋਂ ਇੱਕ ਦੁਸ਼ਟ ਵਿਅਕਤੀ ਭੈ ਖਾਂਦਾ ਹੈ, ਉਹ ਉਸੇ ਉਤੇ ਆ ਜਾਂਦਾ ਹੈ। ਪਰ ਇੱਕ ਧਰਮੀ ਵਿਅਕਤੀ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ ਜਾਣਗੀਆਂ।
25 ਦੁਸ਼ਟ ਆਦਮੀ ਅਚਾਨਕ ਆਲੋਪ ਹੋ ਜਾਣਗੇ ਜਿਵੇਂ ਕਿ ਹਨੇਰੀ ਦੁਆਰਾ ਉਡਾਏ ਗਏ ਹੋਣ, ਪਰ ਇੱਕ ਧਰਮੀ ਆਦਮੀ ਹਮੇਸ਼ਾ ਲਈ ਖੜਾ ਰਹੇਗਾ।
26 ਕਦੇ ਵੀ ਸੁਸਤ ਬੰਦੇ ਕੋਲੋਂ ਆਪਣਾ ਕੰਮ ਨਾ ਕਰਾਓ, ਕਿਉਂ ਕਿ ਉਹ ਤੁਹਾਨੂੰ ਤੁਹਾਡੇ ਮੂੰਹ ਵਿੱਚ ਸਿਰਕੇ ਵਾਂਗ ਜਾਂ ਅੱਖਾਂ ਵਿੱਚ ਧੂੰਆਂ ਪੈ ਜਾਣ ਵਾਂਗ, ਖਿਝਾਵੇਗਾ।
27 ਯਾਹੋਵਾਹ ਲਈ ਇੱਜ਼ਤ ਜੀਵਨ ਵੱਧਾਉਂਦੀ ਹੈ, ਪਰ ਦੁਸ਼ਟ ਵਿਅਕਤੀ ਦੇ ਜੀਵਨ ਦੇ ਵਰ੍ਹੇ ਘਟਾ ਦਿੱਤੇ ਜਾਂਦੇ ਹਨ।
28 ਧਰਮੀ ਬੰਦੇ ਦੀ ਆਸ ਖੁਸ਼ੀ ਲਿਆਉਂਦੀ ਹੈ। ਪਰ ਦੁਸ਼ਟ ਲੋਕਾਂ ਦੀਆਂ ਆਸਾਂ ਬਰਬਾਦ ਕੀਤੀਆਂ ਜਾਣਗੀਆਂ।
29 ਇੱਕ ਇਮਾਨਦਾਰ ਆਦਮੀ ਲਈ, ਯਹੋਵਾਹ ਦਾ ਰਸਤਾ ਸ਼ਰਣ ਹੈ ਪਰ ਉਨ੍ਹਾਂ ਲਈ ਜੋ ਬਦੀ ਕਰਦੇ ਹਨ, ਇਹ ਤਬਾਹੀ ਹੈ।
30 ਇੱਕ ਧਰਮੀ ਆਦਮੀ ਨੂੰ ਕਦੇ ਵੀ ਉਜਾੜਿਆ ਨਹੀਂ ਜਾਵੇਗਾ ਪਰ ਦੁਸ਼ਟ ਲੋਕਾਂ ਨੂੰ ਧਰਤੀ ਉੱਤੇ ਨਹੀਂ ਰਹਿਣ ਦਿੱਤਾ ਜਾਵੇਗਾ।
31 ਧਰਮੀ ਬੰਦੇ ਦਾ ਮੂੰਹ ਸਿਆਣਪ ਪੈਦਾ ਕਰਦਾ ਹੈ ਪਰ ਜਿਹੜੀ ਜੁਬਾਨ, ਬਗ਼ਾਵਤ ਲਈ ਬੋਲਦੀ ਹੈ ਕੱਟ ਦਿੱਤੀ ਜਾਵੇਗੀ।
32 ਇੱਕ ਧਰਮੀ ਵਿਅਕਤੀ ਦੇ ਬੁਲ੍ਹ ਜਾਣਦੇ ਹਨ ਕਿ ਕੀ ਮੰਜੂਰਸ਼ੁਦਾ ਹੈ, ਪਰ ਇੱਕ ਦੁਸ਼ਟ ਵਿਅਕਤੀ ਬਗ਼ਾਵਤ ਲਈ ਬੋਲਦਾ ਹੈ।