8
1 ਜੇ ਤੂੰ ਹੁੰਦਾ ਮੇਰੇ ਭਰਾ ਵਰਗਾ, ਮੇਰੀ ਮਾਂ ਦੀਆਂ ਛਾਤੀਆਂ ਤੋਂ ਚੁੰਘਦਾ ਹੋਇਆ ਫੇਰ ਜੇ ਤੂੰ 
ਮੈਨੂੰ ਬਾਹਰ ਮਿਲ ਜਾਂਦਾ ਤੇ 
ਮੈਂ ਤੈਨੂੰ ਚੁੰਮ ਸੱਕਦੀ 
ਤੇ ਕਿਸੇ ਨੇ ਵੀ ਨਹੀਂ ਸੀ ਆਖਣਾ ਕਿ ਗਲਤ ਹੈ ਇਹ। 
2 ਲੈ ਜਾਂਦੀ ਮੈਂ ਤੈਨੂੰ ਆਪਣੀ ਮਾਂ ਦੇ ਘਰ ਅੰਦਰ ਉਹੀ ਹੈ 
ਜਿਸਨੇ ਮੈਨੂੰ ਸਿੱਖਾਇਆ। 
ਦਿੰਦੀ ਮੈਂ ਤੈਨੂੰ ਆਪਣੇ ਅਨਾਰਾਂ ਵਿੱਚੋਂ 
ਨਿਚੋੜੀ ਮਸਾਲੇਦਾਰ ਸ਼ਰਾਬ। 
ਉਹ ਔਰਤਾਂ ਨਾਲ ਗੱਲ ਕਰਦੀ ਹੈ 
3 ਉਸਦੀ ਖੱਬੀ ਬਾਂਹ ਹੈ ਮੇਰੇ ਸਿਰ ਹੇਠਾਂ 
ਅਤੇ ਉਸ ਦੇ ਸੱਜੇ ਹੱਥ ਨੇ ਹੈ ਫੜਿਆ ਮੈਨੂੰ ਘੁੱਟ ਕੇ। 
4 ਯਰੂਸ਼ਲਮ ਦੀਓ ਨਾਰੀਓ ਕਰੋ ਇਕਰਾਰ ਮੇਰੇ ਨਾਲ: 
ਜਗਾਓ ਨਾ ਪਿਆਰ ਨੂੰ ਉਤੇਜਿਤ ਨਾ ਕਰੋ 
ਪਿਆਰ ਨੂੰ ਜਿੰਨਾ ਚਿਰ ਇਹ ਜਾਗਣਾ ਨਹੀਂ ਚਾਹੁੰਦਾ। 
ਯਰੂਸ਼ਲਮ ਦੀਆਂ ਔਰਤਾਂ ਬੋਲਦੀਆਂ ਹਨ 
5 ਕੌਣ ਹੈ ਇਹ ਔਰਤ ਮਾਰੂਬਲ ਵੱਲੋਂ ਆਉਂਦੀ 
ਹੋਈ ਝੁਕੀ ਹੋਈ ਆਪਣੇ ਪ੍ਰੀਤਮ ਉੱਤੇ? 
ਉਹ ਉਸ ਨਾਲ ਗੱਲ ਕਰਦੀ ਹੈ 
ਜਗਾਇਆ ਮੈਂ ਤੈਨੂੰ ਸੇਬ ਦੇ ਰੁੱਖ ਹੇਠਾਂ ਜਿੱਥੇ 
ਜਣਿਆਂ ਸੀ ਤੈਨੂੰ ਤੇਰੀ ਮਾਂ ਨੇ ਜਿੱਥੇ ਸੀ ਤੂੰ ਜੰਮਿਆਂ। 
6 ਰੱਖ ਮੈਨੂੰ (ਕੋਲ ਆਪਣੇ) ਮੁਹਰ ਵਾਂਗ ਜਿਸ ਨੂੰ ਪਹਿਨਿਆ ਹੈ 
ਤੂੰ ਦਿਲ ਆਪਣੇ ਉੱਤੇ ਨਿਸ਼ਾਨੀ ਵਾਲੀ ਹੋਵੇ ਜਿਵੇਂ ਅੰਗੂਠੀ ਜਿਸ ਨੂੰ ਪਹਿਨਿਆ ਹੈ ਤੂੰ ਹੱਥ ਵਿੱਚ। 
ਇਹ ਮੌਤ ਵਾਂਗ ਹੈ ਜੋ ਪਿਆਰ ਤਕੜਾ ਹੈ। 
ਕਬਰ ਦੇ ਜੁਲਮ ਵਰਗੀ ਹੈ ਈਰਖਾ। 
ਇਸਦੀ ਲਾਟ ਹੈ ਅੱਗ ਦੇ ਭਾਂਬੜ ਵਾਂਗ। 
7 ਬਹੁਤ ਸਾਰਾ ਪਾਣੀ ਵੀ ਪਿਆਰ ਨੂੰ ਬੁਝਾ ਨਹੀਂ ਸੱਕਦਾ। 
ਅਤੇ ਇੱਕ ਦਰਿਆ ਪਿਆਰ ਨੂੰ ਡੁਬੋ ਨਹੀਂ ਸੱਕਦਾ। 
ਲੋਕ ਤਿਰਸੱਕਾਰਨਗੇ ਉਸ ਬੰਦੇ ਨੂੰ, ਭੇਟ ਕਰ ਦਿੰਦਾ ਹੈ 
ਜੋ ਪਿਆਰ ਲਈ ਆਪਣੀਆਂ ਸਾਰੀਆਂ ਅਮੀਰੀਆਂ ਨੂੰ। 
ਉਸ ਦੇ ਭਰਾ ਬੋਲਦੇ ਹਨ 
8 ਸਾਡੀ ਇੱਕ ਛੋਟੀ ਭੈਣ ਹੈ। 
ਅਤੇ ਉਸਦੀਆਂ ਛਾਤੀਆਂ ਨਹੀਂ ਅਜੇ ਫੁੱਲੀਆਂ। 
ਕੀ ਕਰੀਏ ਅਸੀਂ ਆਪਣੀ ਭੈਣ ਲਈ ਜਦੋਂ ਆਉਂਦਾ ਹੈ 
ਇੱਕ ਬੰਦਾ ਤੇ ਮਂਗਦਾ ਹੈ ਹੱਥ ਉਸਦਾ। 
9 ਜੇਕਰ ਹੁੰਦੀ ਇੱਕ ਕੰਧ ਉਹ, 
ਅਸੀਂ ਉਸ ਉਤੇ ਚਾਂਦੀ ਦਾ ਮੁਨਾਰਾ ਉਸਾਰ ਦਿੰਦੇ। 
ਜੇਕਰ ਹੁੰਦੀ ਇੱਕ ਦਰਵਾਜ਼ਾ ਉਹ, 
ਅਸੀਂ ਦਿਆਰ ਦੀਆਂ ਸ਼ਤੀਰਾਂ ਨਾਲ ਉਸਦੀ ਕਿਲਾਬੰਦੀ ਕਰ ਦਿੰਦੇ। 
ਉਹ ਆਪਣੇ ਭਰਾਵਾਂ ਨੂੰ ਜਵਾਬ ਦਿੰਦੀ ਹੈ 
10 ਮੈਂ ਹਾਂ ਇੱਕ ਕੰਧ ਤੇ ਛਾਤੀਆਂ 
ਮੇਰੀਆਂ ਨੇ ਮੁਨਾਰਿਆਂ ਵਰਗੀਆਂ। 
ਅਤੇ ਉਹ ਹੈ ਖੁਸ਼ ਮੇਰੇ ਨਾਲ। 
ਉਹ ਬੋਲਦਾ ਹੈ 
11 ਬਆਲ-ਹਮੋਨ ਵਿੱਚ ਅੰਗੂਰਾਂ ਦਾ 
ਇੱਕ ਬਾਗ਼ ਸੀ ਜੋ ਸੁਲੇਮਾਨ ਦਾ ਸੀ। 
ਉਸ ਨੇ ਬਾਗ਼ ਨੂੰ ਰਾਖਿਆਂ ਨੂੰ ਕਿਰਾਏ ਤੇ ਦੇ ਦਿੱਤਾ। 
ਅਤੇ ਹਰ ਆਦਮੀ ਨੇ ਇਸਦੇ ਫ਼ਲ ਲਈ 1,000 ਚਾਂਦੀ ਦੇ ਸਿੱਕੇ ਲਿਆਉਣੇ ਸੀ। 
12 ਸੁਲੇਮਾਨ ਰੱਖ ਸੱਕਦਾ ਹੈ ਤੂੰ ਆਪਣੇ 1,000 ਚਾਂਦੀ ਦੇ ਸਿੱਕੇ। 
ਦੇਹ 200 ਸਿੱਕੇ ਹਰ ਇੱਕ ਬੰਦੇ ਨੂੰ ਲਿਆਂਦੇ ਜਿਸਨੇ ਅੰਗੂਰ ਜਿਹੜੇ। 
ਪਰ ਮੈਂ ਰੱਖਾਂਗਾ ਕੋਲ ਆਪਣੇ ਅੰਗੂਰਾਂ ਦਾ ਬਾਗ। 
ਉਹ ਉਸ ਨਾਲ ਗੱਲ ਕਰਦਾ ਹੈ 
13 ਇੱਥੇ ਤੂੰ ਬੈਠੀ ਹੈਂ ਬਾਗ ਅੰਦਰ 
ਮਿੱਤਰ ਸੁਣ ਰਹੇ ਨੇ ਆਵਾਜ਼ ਤੇਰੀ। 
ਮੈਨੂੰ ਵੀ ਸੁਣਨ ਦੇ ਇਸ ਨੂੰ। 
ਉਹ ਉਸ ਨੂੰ ਆਖਦੀ ਹੈ 
14 ਛੇਤੀ ਕਰ ਮੇਰੇ ਪ੍ਰੀਤਮ। 
ਬਣ ਜਾ ਕਿਸੇ ਹਿਰਨ ਜਾਂ ਹਰਨੋਟੇ ਵਰਗਾ ਮਸਾਲਿਆਂ ਦੇ ਪਰਬਤ ਉੱਤੇ।