ਉਹ ਬੋਲਦੀ ਹੈ 
3
1 ਰਾਤ ਵੇਲੇ ਆਪਣੀ ਸੇਜ ਉੱਤੇ ਲੱਭਦੀ ਹਾਂ 
ਮੈਂ ਪ੍ਰੀਤਮ ਆਪਣੇ ਨੂੰ। 
ਲੱਭਦੀ ਹਾਂ ਮੈਂ ਉਸ ਨੂੰ ਪਰ ਮਿਲ 
ਸੱਕਿਆ ਨਹੀਂ ਉਹ ਮੈਨੂੰ। 
2 ਉੱਠ ਜਾਵਾਂਗੀ ਹੁਣ ਮੈਂ। 
ਘੁੰਮਾਂਗੀ ਮੈਂ ਸ਼ਹਿਰ ਅੰਦਰ। 
ਤਲਾਸ਼ ਕਰਾਂਗੀ ਮੈਂ ਆਪਣੇ ਪ੍ਰਤੀਮ ਦੀ 
ਗਲੀਆਂ ਮੁਹਲਿਆਂ ਅੰਦਰ। 
ਲੱਭਿਆ ਮੈਂ ਉਸ ਨੂੰ। 
ਪਰ ਮਿਲ ਨਹੀਂ ਸੱਕਿਆ ਉਹ ਮੈਨੂੰ! 
3 ਪਹਿਰੇਦਾਰਾਂ ਨੇ ਜਿਹੜੇ ਨਗਰ ਦੇ ਦੁਆਲੇ ਜਾਂਦੇ ਨੇ ਉਨ੍ਹਾਂ ਮੈਨੂੰ ਲੱਭ ਲਿਆ। 
ਪੁੱਛਿਆ ਮੈਂ ਉਨ੍ਹਾਂ ਕੋਲੋਂ “ਕੀ ਦੇਖਿਆ ਹੈ ਤੁਸੀਂ ਮੇਰੇ ਪ੍ਰੀਤਮ ਨੂੰ?” 
4 ਕੁਝ ਹੀ ਦੂਰ ਗਈ ਸਾਂ ਮੈਂ ਪਹਿਰੇਦਾਰਾਂ ਕੋਲੋਂ, 
ਜਦੋਂ ਮੈਂ ਆਪਣੇ ਪ੍ਰੀਤਮ ਨੂੰ ਲੱਭ ਲਿਆ। 
ਫ਼ੜ ਲਿਆ ਮੈਂ ਉਸ ਨੂੰ ਅਤੇ ਜਾਣ ਨਹੀਂ ਦਿੱਤਾ ਮੈਂ ਉਸ ਨੂੰ ਜਦੋਂ ਤੀਕ ਲੈ ਨਹੀਂ ਗਈ 
ਮੈਂ ਉਸ ਨੂੰ ਆਪਣੀ ਮਾਂ ਦੇ ਘਰ ਅੰਦਰ, 
ਉਸ ਇੱਕ ਦੇ ਕਮਰੇ ਵਿੱਚ ਜਿਸਨੇ ਮੇਰੀ ਕਲਪਨਾ ਕੀਤੀ। 
ਉਹ ਔਰਤਾਂ ਨਾਲ ਗੱਲ ਕਰਦੀ ਹੈ 
5 ਯਰੂਸ਼ਲਮ ਦੀਓ ਨਾਰੀਓ, ਖੇਤਾਂ ਦੇ ਹਰਨੋਟਿਆਂ 
ਅਤੇ ਜਵਾਨ ਹਿਰਨਾਂ ਦੀ ਸੌਂਹ ਖਾ ਕੇ ਮੇਰੇ ਨਾਲ ਇਕਰਾਰ ਕਰੋ: 
ਜਗਾਓ ਨਾ ਪਿਆਰ ਨੂੰ, 
ਉਤੇਜਿਤ ਕਰੋ ਨਾ ਪਿਆਰ ਨੂੰ ਜਦੋਂ ਤੀਕ ਇਹ ਨਾ ਚਾਹੇ ਕਿ ਜਗਾਇਆ ਜਾਵੇ। 
ਉਹ ਅਤੇ ਉਸ ਦੀ ਲਾੜੀ 
6 ਲੋਕਾਂ ਦੇ ਵਿਸ਼ਾਲ ਸਮੂਹ ਨਾਲ ਮਾਰੂਬਲ 
ਵੱਲੋਂ ਇਹ ਔਰਤ ਕਿਂਝ ਆ ਰਹੀ ਹੈ? 
ਉੱਡਦੀ ਹੈ ਧੂੜ ਪਿੱਛੇ ਉਨ੍ਹਾਂ ਦੇ ਧੂੰਏ ਦੇ ਬਦਲਾਂ ਵਾਂਗ, 
ਗੰਧਰਸ ਤੇ ਲੁਬਾਨ ਵਰਗੀਆਂ ਸੁਗੰਧਿਤ ਚੀਜ਼ਾਂ ਦੇ ਬਲਣ ਉੱਤੇ ਉੱਠਦੇ ਨੇ ਜੋ। 
7 ਦੇਖੋ, ਸੁਲੇਮਾਨ ਦਾ ਸਫ਼ਰੀ ਤਖਤ ਇੱਥੇ ਹੈ 
ਜਿਸਦੀ 60 ਪਹਿਰੇਦਾਰ ਰਾਖੀ ਕਰ ਰਹੇ ਹਨ। 
ਇਸਰਾਏਲ ਦੇ ਤਾਕਤਵਰ ਸੈਨਿਕ! 
8 ਉਨ੍ਹਾਂ ਵਿੱਚੋਂ ਸਾਰੇ ਹੀ ਸਿੱਖਿਆ ਪ੍ਰ੍ਰਾਪਤ ਲੜਾਕੂ ਹਨ; 
ਤਲਵਾਰਾਂ ਉਨ੍ਹਾਂ ਦੇ ਪਾਸਿਆਂ ਨਾਲ ਲਟਕਦੀਆਂ ਹੋਈਆਂ, 
ਰਾਤ ਦੇ ਹਰ ਖਤਰੇ ਲਈ ਤਿਆਰ! 
9 ਇਹ ਇੱਕ ਸਫ਼ਰੀ ਤਖਤ ਹੈ ਜੋ ਸੁਲੇਮਾਨ ਨੇ 
ਆਪਣੇ ਲਈ ਲਬਾਨੋਨ ਦੀ ਲਕੜੀ ਤੋਂ ਬਣਵਾਇਆ। 
10 ਹੱਬੇ ਜਿਸ ਦੇ ਸਨ ਚਾਂਦੀ ਦੇ ਬਣੇ ਹੋਏ, 
ਤੇ ਬੱਲਾ ਸੋਨੇ ਦਾ ਸੀ। 
ਇਸ ਦੀ ਗੱਦੀ ਬੈਂਗਣੀ ਕੱਪੜੇ ਨਾਲ ਢੱਕੀ ਹੋਈ ਸੀ। 
ਬਣਾਇਆ ਸੀ ਇਸ ਨੂੰ ਪਿਆਰ ਨਾਲ ਯਰੂਸ਼ਲਮ ਦੀਆਂ ਔਰਤਾਂ ਨੇ। 
11 ਸੀਯੋਨ ਦੀਓ ਔਰਤੋਂ ਬਾਹਰ ਆਓ 
ਦੇਖੋ ਰਾਜੇ ਸੁਲੇਮਾਨ ਨੂੰ 
ਦੇਖੋ ਉਹ ਤਾਜ ਰੱਖਿਆ ਸੀ ਜਿਹੜਾ ਮਾਂ ਉਸਦੀ ਨੇ ਉਸ ਦੇ ਸਿਰ ਤੇ। 
ਓਸ ਦਿਨ ਜਦੋਂ ਸੀ ਉਹ ਵਿਆਹਿਆ 
ਓਸ ਦਿਨ ਜਦੋਂ ਪ੍ਰਸੰਨ ਸੀ ਉਹ ਬਹੁਤ