129
ਮੰਦਰ ਜਾਣ ਵੇਲੇ ਦਾ ਇੱਕ ਗੀਤ। 
1 ਮੇਰੀ ਸਾਰੀ ਉਮਰ ਵਿੱਚ ਮੇਰੇ ਬਹੁਤ ਸਾਰੇ ਦੁਸ਼ਮਣ ਸਨ। 
ਸਾਨੂੰ ਉਨ੍ਹਾਂ ਦੁਸ਼ਮਣਾ ਬਾਰੇ ਦੱਸ, ਓ ਇਸਰਾਏਲ। 
2 ਮੇਰੀ ਸਾਰੀ ਉਮਰ ਵਿੱਚ ਮੇਰੇ ਬਹੁਤ ਸਾਰੇ ਦੁਸ਼ਮਣ ਸਨ, 
ਪਰ ਉਹ ਕਦੇ ਵੀ ਨਹੀਂ ਜਿੱਤ ਸੱਕਦੇ। 
3 ਉਨ੍ਹਾਂ ਨੇ ਮੈਨੂੰ ਉਦੋਂ ਤੱਕ ਮਾਰਿਆ ਜਦੋਂ ਤੱਕ ਕਿ ਮੇਰੀ ਪਿੱਠ ਉੱਤੇ ਗਹਿਰੇ ਜ਼ਖਮ ਨਹੀਂ ਹੋ ਗਏ। 
ਮੇਰੇ ਸ਼ਰੀਰ ਉੱਤੇ ਗਹਿਰੇ ਜ਼ਖਮ ਹੋ ਗਏ ਸਨ। 
4 ਪਰ ਚੰਗੇ ਯਹੋਵਾਹ ਨੇ ਮੇਰੇ ਫ਼ੰਦੇ ਕੱਟ ਦਿੱਤੇ, 
ਅਤੇ ਮੈਨੂੰ ਉਨ੍ਹਾਂ ਮੰਦੇ ਲੋਕਾਂ ਤੋਂ ਅਜ਼ਾਦ ਕਰ ਦਿੱਤਾ। 
5 ਉਹ ਲੋਕ, ਜਿਨ੍ਹਾਂ ਨੇ ਸੀਯੋਨ ਨੂੰ ਨਫ਼ਰਤ ਕੀਤੀ ਸੀ, ਹਾਰ ਗਏ ਸਨ। 
ਉਨ੍ਹਾਂ ਨੇ ਲੜਨਾ ਛੱਡ ਦਿੱਤਾ ਸੀ ਅਤੇ ਉਹ ਨੱਸ ਗਏ ਸਨ। 
6 ਉਹ ਲੋਕ ਛੱਤ ਉਤਲੇ ਘਾਹ ਵਰਗੇ ਸਨ। 
ਇਹ ਘਾਹ ਵੱਧਣ ਤੋਂ ਪਹਿਲਾ ਹੀ ਮਰ ਜਾਂਦਾ ਹੈ। 
7 ਕੋਈ ਕਾਮਾ ਉਸ ਘਾਹ ਨੂੰ ਮੁੱਠੀ ਭਰ ਨਹੀਂ ਲੈ ਸੱਕਦਾ। 
ਇਹ ਇੱਕ ਢੇਰੀ ਲਈ ਵੀ ਕਾਫ਼ੀ ਨਹੀਂ ਹੈ। 
8 ਜਿਹੜੇ ਲੋਕੀ ਕੋਲੋਂ ਦੀ ਲੰਘਦੇ ਹਨ, ਨਹੀਂ ਆਖਣਗੇ, 
“ਯਹੋਵਾਹ ਤੁਹਾਨੂੰ ਅਸੀਸ ਦੇਵੇ। 
ਲੋਕ ਉਨ੍ਹਾਂ ਦਾ ਸਵਾਗਤ ਨਹੀਂ ਕਰਨਗੇ ਅਤੇ ਨਹੀਂ ਆਖਣਗੇ, ‘ਅਸੀਂ ਤੁਹਾਨੂੰ ਯਹੋਵਾਹ ਦੇ ਨਾਮ ਉੱਤੇ ਅਸੀਸ ਦਿੰਦੇ ਹਾਂ।’”