5
1 “ਅੱਯੂਬ ਆਵਾਜ਼ ਦੇ ਜੇ ਤੂੰ ਚਾਹੁੰਦਾ ਹੈਂ, 
ਪਰ ਕੋਈ ਵੀ ਤੈਨੂੰ ਜਵਾਬ ਨਹੀਂ ਦੇਵੇਗਾ। 
ਕਿਸੇ ਦੂਤ ਦੀ ਓਟ ਵੀ ਤੂੰ ਨਹੀਂ ਲੈ ਸੱਕਦਾ। 
2 ਇੱਕ ਮੂਰਖ ਬੰਦੇ ਦਾ ਗੁੱਸਾ ਉਸ ਨੂੰ ਮਾਰ ਦੇਵੇਗਾ। 
ਇੱਕ ਖੁਦਗਰਜ਼ ਆਦਮੀ ਦੇ ਮਨੋਭਾਵ ਉਸ ਨੂੰ ਮਾਰ ਦੇਣਗੇ। 
3 ਮੈਂ ਇੱਕ ਮੂਰਖ ਬੰਦੇ ਨੂੰ ਦੇਖਿਆ ਹੈ ਜਿਹੜਾ ਸੋਚਦਾ ਸੀ ਕਿ ਮੈਂ ਸੁਰੱਖਿਅਤ ਹਾਂ। 
ਪਰ ਉਹ ਅਚਾਨਕ ਹੀ ਮਰ ਗਿਆ। 
4 ਉਸ ਦੇ ਬੱਚਿਆਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ। 
ਉਨ੍ਹਾਂ ਦਾ ਬਚਾਉ ਕੋਈ ਨਹੀਂ ਕਰਦਾ, ਜਦੋਂ ਉਹ ਅਦਾਲਤ ਵਿੱਚ ਸਤਾਏ ਜਾਂਦੇ ਹਨ।। 
5 ਭੁੱਖੇ ਲੋਕਾਂ ਨੇ ਉਸ ਦੀਆਂ ਸਾਰੀਆਂ ਫ਼ਸਲਾਂ ਖਾ ਲਈਆਂ। 
ਇਨ੍ਹਾਂ ਭੁੱਖਿਆਂ ਲੋਕਾਂ ਨੇ ਉਹ ਵੀ ਲੈ ਲਿਆ ਜੋ ਕੰਡਿਆਂ ਦਰਮਿਆਨ ਉੱਗ ਰਿਹਾ ਸੀ। 
ਲਾਲਚੀ ਲੋਕਾਂ ਨੇ ਉਨ੍ਹਾਂ ਦਾ ਸਭ ਕੁਝ ਲੁੱਟ ਲਿਆ। 
6 ਬੁਰੇ ਵਕਤ ਮਿੱਟੀ ਘੱਟੇ ਵਿੱਚੋਂ ਨਹੀਂ 
ਆਉਂਦੇ ਮੁਸੀਬਤਾਂ ਧਰਤੀ ਵਿੱਚੋਂ ਨਹੀਂ ਉੱਗਦੀਆਂ। 
7 ਪਰ ਆਦਮੀ ਸਿਰਫ਼ ਮੁਸੀਬਤਾਂ ਝੱਲਣ ਲਈ ਹੀ ਜਨਮਿਆ ਸੀ। 
ਇਹ ਇੰਨਾ ਹੀ ਪ੍ਰਪੱਕ ਹੈਂ ਜਿਵੇਂ ਅੱਗ ਵਿੱਚੋਂ ਚੰਗਿਆੜੇ ਉੱਠਦੇ ਹਨ। 
8 ਪਰ ਅੱਯੂਬ ਜੇ ਮੈਂ ਤੇਰੀ ਬਾਵੇਂ ਹੁੰਦਾ ਮੈਂ ਪਰਮੇਸ਼ੁਰ ਵੱਲ ਮੁੜ ਪੈਂਦਾ 
ਤੇ ਉਸ ਨੂੰ ਆਪਣੀਆਂ ਮੁਸੀਬਤਾਂ ਬਾਰੇ ਦੱਸ ਦਿੰਦਾ। 
9 ਲੋਕੀਂ ਮਹਾਨ ਗੱਲਾਂ ਨੂੰ ਨਹੀਂ ਸਮਝ ਸੱਕਦੇ ਜਿਹੜੀਆਂ ਪਰਮੇਸ਼ੁਰ ਕਰਦਾ ਹੈ। 
ਪਰਮੇਸ਼ੁਰ ਦੇ ਕਰਿਸ਼ਮਿਆਂ ਦਾ ਕੋਈ ਅੰਤ ਨਹੀਂ। 
10 ਪਰਮੇਸ਼ੁਰ ਧਰਤੀ ਉੱਤੇ ਬਾਰਿਸ਼ ਭੇਜਦਾ ਹੈ 
ਉਹ ਖੇਤਾਂ ਨੂੰ ਪਾਣੀ ਭੇਜਦਾ ਹੈ। 
11 ਪਰਮੇਸ਼ੁਰ ਨਿਮਾਣੇ ਬੰਦੇ ਨੂੰ ਉੱਚਾ ਉੱਠਾਉਂਦਾ ਹੈ 
ਤੇ ਉਹ ਉਦਾਸ ਬੰਦੇ ਨੂੰ ਬਹੁਤ ਖੁਸ਼ ਕਰ ਦਿੰਦਾ ਹੈ। 
12 ਪਰਮੇਸ਼ੁਰ ਚਾਲਾਕ ਤੇ ਬਦ ਬੰਦਿਆਂ ਦੀਆਂ ਯੋਜਨਾਵਾਂ ਰੋਕ ਦਿੰਦਾ ਹੈ 
ਇਸ ਲਈ ਉਨ੍ਹਾਂ ਨੂੰ ਸਫਲਤਾ ਨਹੀਂ ਮਿਲਦੀ। 
13 ਪਰਮੇਸ਼ੁਰ ਸਿਆਣੇ ਬੰਦਿਆਂ ਨੂੰ ਵੀ ਉਨ੍ਹਾਂ ਦੀ ਚਤੁਰਾਈ ਵਿੱਚ ਫ਼ਾਹ ਲੈਂਦਾ ਹੈ। 
ਇਸ ਲਈ ਉਨ੍ਹਾਂ ਦੀਆਂ ਯੋਜਨਾਵਾਂ ਸਫ਼ਲ ਨਹੀਂ ਹੁੰਦੀਆਂ। 
14 ਉਹ ਚੁਸਤ ਬੰਦੇ ਦਿਨ ਵੇਲੇ ਵੀ ਠੇਡੇ ਖਾਂਦੇ ਨੇ। 
ਦੁਪਹਿਰ ਵੇਲੇ ਵੀ ਉਹ ਉਸ ਬੰਦੇ ਵਾਂਗਰ ਹੁੰਦੇ ਨੇ ਜਿਹੜਾ ਹਨੇਰੇ ਵਿੱਚ ਆਪਣਾ ਰਾਹ ਲੱਭਦਾ ਹੈ। 
15 ਪਰਮੇਸ਼ੁਰ ਗਰੀਬ ਲੋਕਾਂ ਨੂੰ ਮੌਤ ਕੋਲੋਂ ਬਚਾਉਂਦਾ ਹੈ। 
ਉਹ ਗਰੀਬ ਲੋਕਾਂ ਨੂੰ ਚਲਾਕ ਲੋਕਾਂ ਦੀ ਸ਼ਕਤੀ ਤੋਂ ਬਚਾਉਂਦਾ ਹੈ। 
16 ਇਸ ਲਈ ਗਰੀਬ ਲੋਕ ਆਸ ਰੱਖਦੇ ਨੇ। 
ਪਰਮੇਸ਼ੁਰ ਬਦ ਲੋਕਾਂ ਦਾ ਨਾਸ ਕਰਦਾ ਹੈ ਜਿਹੜੇ ਬੇਲਾਗ ਨਹੀਂ ਹਨ। 
17 “ਉਹ ਬੰਦਾ ਧੰਨ ਹੈ ਜਿਸ ਨੂੰ ਪਰਮੇਸ਼ੁਰ ਅਨੁਸ਼ਾਸਿਤ ਕਰਦਾ ਹੈ। 
ਇਸ ਲਈ ਸ਼ਿਕਵਾ ਨਾ ਕਰ ਜਦੋਂ ਸਰਬ ਸ਼ਕਤੀਮਾਨ ਪਰਮੇਸ਼ੁਰ ਤੁਹਾਨੂੰ ਸਜ਼ਾ ਦਿੰਦਾ ਹੈ। 
18 ਪਰਮੇਸ਼ੁਰ ਉਨ੍ਹਾਂ ਜ਼ਖਮਾਂ ਉੱਤੇ ਪਟ੍ਟੀਆਂ ਬਂਨ੍ਹਦਾ ਹੈ ਜਿਹੜੇ ਉਹ ਦਿੰਦਾ ਹੈ। 
ਉਹ ਭਾਵੇਂ ਕਿਸੇ ਨੂੰ ਜ਼ਖਮੀ ਵੀ ਕਰੇ ਪਰ ਉਹ ਤਂਦਰੁਸਤ ਵੀ ਕਰਦਾ ਹੈ। 
19 ਉਹ ਤੈਨੂੰ ਛੇ ਮੁਸੀਬਤਾਂ ਤੋਂ ਬਚਾਵੇਗਾ 
ਅਤੇ ਸੱਤਵੀਁ ਵਿੱਚ ਵੀ ਤੈਨੂੰ ਕੋਈ ਨੁਕਸਾਨ ਨਹੀਂ ਹੋਵੇਗਾ। 
20 ਪਰਮੇਸ਼ੁਰ ਤੈਨੂੰ ਮੌਤ ਕੋਲੋਂ ਬਚਾਵੇਗਾ ਜਦੋਂ ਅਕਾਲ ਪਵੇਗਾ, 
ਤੇ ਪਰਮੇਸ਼ੁਰ ਮੌਤ ਕੋਲੋਂ ਤੇਰੀ ਰੱਖਿਆ ਕਰੇਗਾ ਜਦੋਂ ਯੁੱਧ ਛਿੜੇਗਾ। 
21 ਲੋਕੀਂ ਆਪਣੀਆਂ ਕਾਲੀਆਂ ਜੀਭਾਂ ਨਾਲ ਤੇਰੇ ਬਾਰੇ ਮੰਦੀਆਂ ਗੱਲਾਂ ਕਰਨ ਲੱਗ ਪਏ। 
ਪਰ ਪਰਮੇਸ਼ੁਰ ਤੈਨੂੰ ਬਚਾਵੇਗਾ। 
ਤੈਨੂੰ ਡਰਨ ਦੀ ਲੋੜ ਨਹੀਂ। ਜਦੋਂ ਮਾੜਾ ਸਮਾਂ ਆਵੇ। 
22 ਤੂੰ ਤਬਾਹੀ ਅਤੇ ਅਕਾਲ ਉੱਤੇ ਹੱਸੇਁਗਾ। 
ਤੈਨੂੰ ਜੰਗਲੀ ਜਾਨਵਰਾਂ ਤੋਂ ਡਰ ਨਹੀਂ ਲੱਗੇਗਾ। 
23 ਤੇਰਾ ਇਕਰਾਰਨਾਮਾ ਪਰਮੇਸ਼ੁਰ ਨਾਲ ਹੈ 
ਇਸ ਲਈ ਖੇਤ ਵਿੱਚਲੇ ਪੱਥਰ ਦੀ ਵੀ ਤੇਰੇ ਇਕਰਾਰਨਾਮੇ ਨਾਲ ਸਾਂਝ ਹੈ। 
ਜੰਗਲੀ ਜਾਨਵਰ ਵੀ ਤੇਰੇ ਨਾਲ ਸ਼ਾਂਤੀ ਰੱਖਦੇ ਨੇ। 
24 ਤੂੰ ਜਾਣੇਁਗਾ ਕਿ ਤੇਰਾ ਤੰਬੂ ਸੁਰੱਖਿਅਤ ਹੈ। 
ਤੂੰ ਆਪਣੀ ਜਾਇਦਾਦ ਦਾ ਲੇਖਾ ਕਰੇਗਾ ਤੈਨੂੰ ਕੋਈ ਵੀ ਹਾਨੀ ਨਹੀਂ ਹੋਵੇਗੀ। 
25 ਤੈਨੂੰ ਪਤਾ ਹੋਵੇਗਾ ਕਿ ਤੇਰੇ ਬਹੁਤ ਸਾਰੇ ਬੱਚੇ ਹੋਣਗੇ। 
ਉਹ ਇੰਨੇ ਹੋਣਗੇੇ ਜਿੰਨਾ ਕਿ ਸਾਰੀ ਧਰਤੀ ਉੱਤੇ ਘਾਹ ਹੈ। 
26 ਤੂੰ ਉਸ ਕਣਕ ਵਰਗਾ ਹੋਵੇਂਗਾ ਜਿਹੜੀ ਵਾਢੀਆਂ ਦੇ ਵੇਲੇ ਤੀਕ ਉਗਦੀ ਹੈ। 
ਤੂੰ ਇੱਕ ਪ੍ਰਪੱਕ ਬਜ਼ੁਰਗੀ ਉਮਰ ਤੀਕ ਜੀਵੇਂਗਾ। 
27 “ਅੱਯੂਬ, ਅਸੀਂ ਇਨ੍ਹਾਂ ਗੱਲਾਂ ਦਾ ਅਧਿਐਨ ਕੀਤਾ ਅਤੇ ਅਸੀਂ ਜਾਣਦੇ ਹਾਂ ਕਿ ਇਹ ਸੱਚ ਹਨ। 
ਇਸ ਲਈ ਸਾਡੀ ਗੱਲ ਸੁਣ ਅਤੇ ਇਸਤੋਂ ਸਿੱਖ।”