ਅਲੀਹੂ ਦਲੀਲ ਵਿੱਚ ਵਾਧਾ ਕਰਦਾ ਹੈ 
32
1 ਫੇਰ ਅੱਯੂਬ ਦੇ ਤਿੰਨਾਂ ਦੋਸਤਾਂ ਨੇ ਅੱਯੂਬ ਨੂੰ ਜਵਾਬ ਦੇਣ ਦੀ ਕੋਸ਼ਿਸ਼ ਛੱਡ ਦਿੱਤੀ ਇਹ ਗੱਲ ਉਨ੍ਹਾਂ ਨੇ ਇਸ ਕਰਕੇ ਛੱਡ ਦਿੱਤੀ ਕਿਉਂਕਿ ਅੱਯੂਬ ਨੂੰ ਆਪਣੇ ਬੇਗੁਨਾਹ ਹੋਣ ਉੱਪਰ ਅਬਾਹ ਭਰੋਸਾ ਸੀ। 
2 ਪਰ ਉਬੇ ਇੱਕ ਨੌਜਵਾਨ ਆਦਮੀ ਸੀ ਜਿਸਦਾ ਨਾਮ ਸੀ ਅਲੀਹੂ ਸਪੁੱਤਰ ਬਰਕੇਲ। ਬਰਕੇਲ ਬੁਜ਼ ਦਾ ਉਤਰਾਧਿਕਾਰੀ ਸੀ। ਅਲੀਹੂ ਰਾਮ ਦੇ ਪਰਿਵਾਰ ਵਿੱਚੋਂ ਸੀ। ਅਲੀਹੂ ਅੱਯੂਬ ਉੱਤੇ ਬਹੁਤ ਕ੍ਰੋਧਵਾਨ ਹੋ ਗਿਆ ਕਿਉਂਕਿ ਅੱਯੂਬ ਆਖ ਰਿਹਾ ਸੀ ਕਿ ਉਹ ਸਹੀ ਸੀ। ਉਹ ਆਖ ਰਿਹਾ ਸੀ ਕਿ ਉਹ ਪਰਮੇਸ਼ੁਰ ਨਾਲੋਂ ਵੀ ਵੱਧ ਧਰਮੀ ਸੀ। 
3 ਅਲੀਹੂ ਅੱਯੂਬ ਦੇ ਤਿੰਨਾਂ ਦੋਸਤਾਂ ਨਾਲ ਵੀ ਨਾਰਾਜ਼ ਸੀ। ਕਿਉਂਕਿ ਅੱਯੂਬ ਦੇ ਤਿੰਨੇ ਦੋਸਤ ਅੱਯੂਬ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸੱਕੇ ਸਨ ਪਰ ਫ਼ੇਰ ਵੀ ਉਨ੍ਹਾਂ ਨੇ ਅੱਯੂਬ ਨੂੰ ਨਿੰਦਿਆ। 
4 ਕਿਉਂ ਕਿ ਅਲੀਹੂ ਉਬੇ ਸਭ ਤੋਂ ਛੋਟੀ ਉਮਰ ਦਾ ਸੀ ਇਸ ਲਈ ਉਸ ਨੇ ਉਦੋਂ ਤੱਕ ਇੰਤਜਾਰ ਕੀਤਾ ਜਦੋਂ ਤੱਕ ਕਿ ਸਾਰਿਆਂ ਨੇ ਗੱਲਬਾਤ ਖਤਮ ਨਹੀਂ ਕਰ ਲਈ। ਫ਼ੇਰ ਉਸ ਨੇ ਮਹਿਸੂਸ ਕੀਤਾ ਕਿ ਉਹ ਗੱਲ ਕਰ ਸੱਕਦਾ ਸੀ। 
5 ਪਰ ਫ਼ੇਰ ਅਲੀਹੂ ਨੇ ਦੇਖਿਆ ਕਿ ਅੱਯੂਬ ਦੇ ਤਿੰਨਾਂ ਦੋਸਤਾਂ ਪਾਸ ਹੋਰ ਕੁਝ ਵੀ ਆਖਣ ਨੂੰ ਨਹੀਂ ਸੀ ਇਸ ਲਈ ਉਹ ਕ੍ਰੋਧਵਾਨ ਹੋ ਗਿਆ। 
6 ਇਸ ਲਈ ਅਲੀਹੂ ਨੇ ਗੱਲ ਕਰਨੀ ਸ਼ੁਰੂ ਕੀਤੀ ਅਤੇ ਆਖਿਆ: 
“ਮੈਂ ਉਮਰ ਵਿੱਚ ਛੋਟਾ ਹਾਂ ਅਤੇ ਤੁਸੀਂ ਬਜ਼ੁਰਗ ਆਦਮੀ ਹੋ। 
ਇਸ ਲਈ ਮੈਂ ਇਹ ਗੱਲ ਆਖਣੋ ਡਰਦਾ ਹਾਂ ਜੋ ਮੈਂ ਸੋਚ ਰਿਹਾ ਹਾਂ। 
7 ਮੈਂ ਦਿਲ ਵਿੱਚ ਸੋਚਿਆ ‘ਬਜ਼ੁਰਗ ਨੂੰ ਪਹਿਲਾਂ ਬੋਲਣਾ ਚਾਹੀਦਾ ਹੈ। 
ਬਜ਼ੁਰਗਾਂ ਨੇ ਬਹੁਤ ਵਰ੍ਹੇ ਜੀਵਿਆ ਹੁੰਦਾ ਹੈ। 
ਇਸ ਲਈ ਉਨ੍ਹਾਂ ਨੇ ਬਹੁਤ ਗੱਲਾਂ ਸਿੱਖੀਆਂ ਹੁੰਦੀਆਂ ਹਨ।’ 
8 ਪਰ ਪਰਮੇਸ਼ੁਰ ਦਾ ਆਤਮਾ ਹੀ ਮਨੁੱਖ ਨੂੰ ਸਿਆਣਾ ਬਣਾਉਂਦਾ ਹੈ। 
ਸਰਬ ਸ਼ਕਤੀਮਾਨ ਪਰਮੇਸ਼ੁਰ ਵੱਲੋਂ ਆਉਂਦਾ ‘ਸਾਰੇ’ ਲੋਕਾਂ ਨੂੰ ਸਮਝ ਪ੍ਰਦਾਨ ਕਰਦਾ ਹੈ। 
9 ਬਜ਼ੁਰਗ ਲੋਕ ਹੀ ਸਿਆਣੇ ਆਦਮੀ ਨਹੀਂ ਹੁੰਦੇ। 
ਸਿਰਫ ਉਹੀ ਅਜਿਹੇ ਬੰਦੇ ਨਹੀਂ ਜਿਹੜੇ ਸਮਝਦੇ ਹਨ ਕਿ ਸਹੀ ਕੀ ਹੈ। 
10 “ਇਸ ਲਈ ਕਿਰਪਾ ਕਰਕੇ ਮੇਰੀ ਗੱਲ ਸੁਣੋ। 
ਅਤੇ ਮੈਂ ਤੁਹਾਨੂੰ ਆਪਣੇ ਮਨ ਦੀ ਗੱਲ ਦੱਸਾਂਗਾ। 
11 ਮੈਂ ਧੀਰਜ ਨਾਲ ਇੰਤਜ਼ਾਰ ਕੀਤਾ ਜਦੋਂ ਤੁਸੀਂ ਲੋਕ ਗੱਲਾਂ ਕਰ ਰਹੇ ਸੀ। 
ਮੈਂ ਉਨ੍ਹਾਂ ਜਵਾਬਾਂ ਨੂੰ ਧਿਆਨ ਨਾਲ ਸੁਣਿਆ ਜਿਹੜੇ ਤੁਸੀਂ ਅੱਯੂਬ ਨੂੰ ਦਿੱਤੇ। 
12 ਮੈਂ ਉਹ ਗੱਲਾਂ ਧਿਆਨ ਨਾਲ ਸੁਣੀਆਂ ਜੋ ਤੁਸੀਂ ਆਖੀਆਂ। 
ਤੁਹਾਡੇ ਵਿੱਚੋਂ ਕਿਸੇ ਨੇ ਵੀ ਅੱਯੂਬ ਨੂੰ ਨਹੀਂ ਨਿੰਦਿਆ। 
ਤੁਹਾਡੇ ਵਿੱਚੋਂ ਕਿਸੇ ਨੇ ਵੀ ਉਸ ਦੀਆਂ ਦਲੀਲਾਂ ਦਾ ਉੱਤਰ ਨਹੀਂ ਦਿੱਤਾ। 
13 ਤੁਸੀਂ ਤਿੰਨੇ ਬੰਦੇ ਨਹੀਂ ਆਖ ਸੱਕਦੇ ਕਿ ਤੁਸੀਂ ਸਿਆਣਪ ਲੱਭ ਲਈ ਹੈ। 
ਪਰਮੇਸ਼ੁਰ ਅੱਯੂਬ ਦੀਆਂ ਦਲੀਲਾਂ ਦਾ ਜਵਾਬ ਦੇਵੇ, ਲੋਕਾਂ ਦਾ ਨਹੀਂ। 
14 ਅੱਯੂਬ ਨੇ ਮੇਰੇ ਸਾਹਮਣੇ ਆਪਣੀਆਂ ਦਲੀਲਾਂ ਨਹੀਂ ਰੱਖੀਆਂ। 
ਇਸ ਲਈ ਮੈਂ ਉਨ੍ਹਾਂ ਦਲੀਲਾਂ ਦੀ ਵਰਤੋਂ ਨਹੀਂ ਕਰਾਂਗਾ ਜਿਹੜੀਆਂ ਤੁਸੀਂ ਤਿੰਨਾਂ ਨੇ ਵਰਤੀਆਂ ਨੇ। 
15 “ਅੱਯੂਬ ਇਹ ਬੰਦੇ ਦਲੀਲ ਹਾਰ ਗਏ ਨੇ। 
ਇਨ੍ਹਾਂ ਕੋਲ ਆਖਣ ਲਈ ਹੋਰ ਕੁਝ ਵੀ ਨਹੀਂ। 
ਉਨ੍ਹਾਂ ਕੋਲ ਹੋਰ ਜਵਾਬ ਵੀ ਨਹੀਂ ਹਨ। 
16 ਅੱਯੂਬ ਮੈਂ ਉਨ੍ਹਾਂ ਲੋਕਾਂ ਵੱਲੋਂ ਤੈਨੂੰ ਜਵਾਬ ਦਿੱਤੇ ਜਾਣ ਦਾ ਇੰਤਜ਼ਾਰ ਕੀਤਾ। 
ਪਰ ਹੁਣ ਇਹ ਖਾਮੋਸ਼ ਨੇ। 
ਉਨ੍ਹਾਂ ਨੇ ਤੇਰੇ ਨਾਲ ਦਲੀਲਬਾਜ਼ੀ ਕਰਨੀ ਛੱਡ ਦਿੱਤੀ ਹੈ। 
17 ਇਸ ਲਈ ਹੁਣ ਮੈਂ ਤੈਨੂੰ ਆਪਣਾ ਜਵਾਬ ਦੇਵਾਂਗਾ। 
ਹਾਂ ਮੈਂ ਦੱਸਾਂਗਾ ਤੈਨੂੰ ਕਿ ਮੈਂ ਕੀ ਸੋਚਦਾ ਹਾਂ। 
18 ਮੇਰੇ ਕੋਲ ਕਹਿਣ ਨੂੰ ਇੰਨਾ ਕੁਝ ਹੈ, 
ਕਿ ਮੈਂ ਫਟਣ ਹੀ ਵਾਲਾ ਹਾਂ। 
19 ਮੈਂ ਨਵੀਂ ਮੈਅ ਦੀ ਉਸ ਬੋਤਲ ਵਰਗਾ ਹਾਂ ਜਿਸ ਨੂੰ ਅਜੇ ਖੋਲ੍ਹਿਆ ਨਹੀਂ ਗਿਆ। 
ਮੈਂ ਨਵੀਂ ਮੈਅ ਦੇ ਉਸ ਢੱਕਣ ਵਰਗਾ ਹਾਂ ਜਿਹੜਾ ਖੁਲ੍ਹ ਕੇ ਉੱਡਣ ਲਈ ਤਿਆਰ ਹੈ। 
20 ਇਸ ਲਈ ਮੈਨੂੰ ਬੋਲਣਾ ਚਾਹੀਦਾ ਹੈ, ਤਾਂ ਹੀ ਮੈਨੂੰ ਚੈਨ ਮਿਲੇਗਾ। 
ਮੈਂ ਅਵੱਸ਼ ਬੋਲਾਂਗਾ ਤੇ ਅੱਯੂਬ ਦੀਆਂ ਦਲੀਲਾਂ ਦਾ ਜਵਾਬ ਦੇਵਾਂਗਾ। 
21 ਮੈਨੂੰ ਅੱਯੂਬ ਨਾਲ ਕਿਸੇ ਵੀ ਹੋਰ ਵਿਅਕਤੀ ਵਰਗਾ ਹੀ ਵਿਹਾਰ ਕਰਨਾ ਚਾਹੀਦਾ ਹੈ। 
ਮੈਂ ਉਸ ਨੂੰ ਵੱਧੀਆ ਗੱਲਾਂ ਆਖਣ ਦੀ ਕੋਸ਼ਿਸ਼ ਨਹੀਂ ਕਰਾਂਗਾ। 
ਮੈਂ ਉਹੀ ਆਖਾਂਗਾ ਜੋ ਮੈਨੂੰ ਆਖਣਾ ਚਾਹੀਦਾ ਹੈ 
22 ਮੈਂ ਕਿਸੇ ਇੱਕ ਬੰਦੇ ਨੂੰ ਦੂਸਰੇ ਨਾਲੋਂ ਬਿਹਤਰ ਨਹੀਂ ਮੰਨ ਸੱਕਦਾ। 
ਜੇ ਮੈਂ ਜਿਹਾ ਕੀਤਾ ਤਾਂ ਪਰਮੇਸ਼ੁਰ ਪਾਸੋਂ ਮੈਨੂੰ ਦੰਡ ਮਿਲੇਗਾ।