10
1 “ਮੈਂ ਆਪਣੇ ਜੀਵਨ ਨੂੰ ਨਫਰਤ ਕਰਦਾ ਹਾਂ। 
ਇਸ ਲਈ ਮੈਂ ਖੁਲ੍ਹ ਕੇ ਸ਼ਿਕਾਇਤ ਕਰਾਗਾਂ। 
ਮੇਰੀ ਰੂਹ ਵਿੱਚ ਬਹੁਤ ਕੁੜਤ੍ਤਨ ਹੈ, ਇਸ ਲਈ ਮੈਂ ਹੁਣ ਬੋਲ਼ਾਂਗਾ। 
2 ਮੈਂ ਪਰਮੇਸ਼ੁਰ ਨੂੰ ਆਖਾਂਗਾ, ‘ਮੇਰੀ ਨਿੰਦਿਆ ਨਾ ਕਰ! 
ਮੈਨੂੰ ਦੱਸ ਮੈਂ ਕੀ ਕਸੂਰ ਕੀਤਾ ਹੈ? 
ਮੇਰੇ ਖਿਲਾਫ ਤੈਨੂੰ ਕੀ ਸ਼ਿਕਾਇਤ ਹੈ? 
3 ਹੇ ਪਰਮੇਸ਼ੁਰ ਕੀ ਮੈਨੂੰ ਦੁੱਖ ਦੇਣ ਨਾਲ ਤੈਨੂੰ ਸੁੱਖ ਮਿਲਦਾ ਹੈ? 
ਲੱਗਦਾ ਤੈਨੂੰ ਉਸ ਬਾਰੇ ਕੋਈ ਪ੍ਰਵਾਹ ਨਹੀਂ ਜਿਸ ਨੂੰ ਤੂੰ ਸਾਜਿਆ ਹੈ। 
ਜਾਂ ਸ਼ਾਇਦ ਤੁਸੀਂ ਉਨ੍ਹਾਂ ਯੋਜਨਾਵਾਂ ਨਾਲ ਖੁਸ਼ ਹੋ ਜਿਨ੍ਹਾਂ ਨੂੰ ਬਦ ਲੋਕ ਬਣਾਂਦੇ ਨੇ। 
4 ਹੇ ਪਰਮੇਸ਼ੁਰ ਕੀ ਤੁਹਾਡੇ ਕੋਲ ਮਨੁੱਖੀ ਅੱਖਾਂ ਹਨ? 
ਕੀ ਤੁਸੀਂ ਚੀਜ਼ਾਂ ਨੂੰ ਉਸੇ ਤਰ੍ਹਾਂ ਦੇਖਦੇ ਹੋ ਜਿਵੇਂ ਸਾਰੇ ਲੋਕ ਦੇਖਦੇ ਨੇ? 
5 ਕੀ ਤੁਹਾਡਾ ਜੀਵਨ ਵੀ ਸਾਡੇ ਜੀਵਨ ਜਿੰਨਾ ਹੀ ਬੋਢ਼ਾ ਹੈ? 
ਕੀ ਤੁਹਾਡਾ ਜੀਵਨ ਵੀ ਇੱਕ ਬੰਦੇ ਦੇ ਜੀਵਨ ਜਿੰਨਾ ਹੀ ਥੋੜਾ ਹੈ? 
ਨਹੀਂ! ਇਸ ਲਈ ਕਿਵੇਂ ਜਾਣਦੇ ਹੋ ਤੁਸੀਂ ਕਿ ਇਹ ਕਿਹੋ ਜਿਹਾ ਹੈ? 
6 ਤੁਸੀਂ ਮੇਰਾ ਕਸੂਰ ਲੱਭਦੇ ਹੋ 
ਤੇ ਮੇਰਾ ਪਾਪ ਖੋਜਦੇ ਹੋ। 
7 ਭਾਵੇਂ ਤੂੰ ਜਾਣਦੈਁ ਕਿ ਮੈਂ ਬੇਗੁਨਾਹ ਹਾਂ 
ਅਤੇ ਮੈਨੂੰ ਤੇਰੀ ਸ਼ਕਤੀ ਕੋਲੋਂ ਕੋਈ ਨਹੀਂ ਬਚਾ ਸੱਕਦਾ! 
8 ਹੇ ਪਰਮੇਸ਼ੁਰ ਮੈਨੂੰ ਤੁਹਾਡੇ ਹੱਥਾਂ ਨੇ ਬਣਾਇਆ ਤੇ ਮੇਰੇ ਸ਼ਰੀਰ ਨੂੰ ਰੂਪ ਦਿੱਤਾ। 
ਪਰ ਹੁਣ ਇਹੀ ਮੈਨੂੰ ਵਲ ਰਹੇ ਨੇ ਤੇ ਮੈਨੂੰ ਤਬਾਹ ਕਰ ਰਹੇ ਨੇ! 
9 ਹੇ ਪਰਮੇਸ਼ੁਰ! ਯਾਦ ਕਰ ਤੂੰ ਮੈਨੂੰ ਮਿੱਟੀ ਦੇ ਸਾਂਚੇ ਵਾਂਗ ਢਾਲਿਆ, 
ਕੀ ਤੂੰ ਮੈਨੂੰ ਫ਼ਿਰ ਤੋਂ ਧੂੜ ਬਣਾ ਦੇਵੇਂਗਾ। 
10 ਤੂੰ ਮੈਨੂੰ ਦੁੱਧ ਵਾਂਗ ਬਾਹਰ ਡੋਲ੍ਹ ਦਿੱਤਾ। 
ਤੇ ਮੈਨੂੰ ਰਿੜਕਦੇ ਹੋ ਤੇ ਮੈਨੂੰ ਨਚੋੜਦੇ ਹੋ ਜਿਵੇਂ ਕੋਈ ਪਨੀਰ ਬਣਾਉਂਦਾ ਹੈ। 
11 ਤੁਸੀਂ ਮੈਨੂੰ ਹੱਡੀਆਂ ਤੇ ਪਠਿਆਂ ਨਾਲ ਇਕੱਠਿਆਂ ਕੀਤਾ ਹੈ। 
ਤੇ ਫ਼ੇਰ ਤੁਸੀਂ ਮੇਨੂੰ ਚਮੜੀ ਤੇ ਮਾਸ ਨਾਲ ਢੱਕ ਦਿੱਤਾ। 
12 ਤੁਸੀਂ ਮੈਨੂੰ ਜੀਵਨ ਦਿੱਤਾ ਤੇ ਮੇਰੇ ਉੱਤੇ ਮਿਹਰ ਕੀਤੀ। 
ਤੁਸੀਂ ਮੇਰਾ ਧਿਆਨ ਰੱਖਿਆ। 
ਤ੍ਤੇ ਮੇਰੇ ਆਤਮੇ ਉੱਤੇ ਪਹਿਰਾ ਦਿੱਤਾ। 
13 ਪਰ ਇਹ ਗੱਲ ਸੀ ਜਿਸ ਨੂੰ ਤੁਸੀਂ ਆਪਣੇ ਦਿਲ ਅੰਦਰ ਛਪਾ ਲਿਆ 
ਮੈਂ ਜਾਣਦਾ ਹਾਂ ਇਹੀ ਹੈ ਜਿਸ ਨੂੰ ਤੁਸੀਂ ਭੇਤ ਭਰੇ ਢੰਗ ਨਾਲ ਆਪਣੇ ਦਿਲ ਅੰਦਰ ਵਿਉਂਤਿਆ ਹੈ। 
ਹਾਂ, ਮੈਂ ਜਾਣਦਾ ਹਾਂ ਇਹੀ ਤੁਹਾਡੇ ਮਨ ਵਿੱਚ ਸੀ। 
14 ਜੇ ਮੈਂ ਪਾਪ ਕੀਤਾ ਹੁੰਦਾ ਤੁਸੀਂ ਮੈਨੂੰ ਦੇਖ ਰਹੇ ਹੁੰਦੇ ਇਸ ਲਈ 
ਤੁਸੀਂ ਮੈਨੂੰ ਮੇਰੀ ਗਲਤੀ ਲਈ ਦੰਡ ਦੇ ਸੱਕਦੇ ਸੀ। 
15 ਜਦੋਂ ਮੈਂ ਪਾਪ ਕਰਦਾਂ, 
ਮੈਂ ਦੋਸ਼ੀ ਹੁੰਦਾ ਹਾਂ ਤੇ ਇਹ ਮੇਰੇ ਲਈ ਬਹੁਤ ਬੁਰਾ ਹੈ। 
ਪਰ ਮੈਂ ਤਾਂ ਆਪਣਾ ਸਿਰ ਨਹੀਂ ਚੁੱਕ ਸੱਕਦਾ ਜਦ ਕਿ ਮੈਂ ਬੇਕਸੂਰ ਹਾਂ। 
ਮੈਂ ਇੰਨਾ ਸ਼ਰਮਸਾਰ ਅਤੇ ਉਦਾਸ ਹਾਂ। 
16 ਜੇ ਮੈਨੂੰ ਕੋਈ ਸਫਲਤਾ ਮਿਲਦੀ ਹੈ ਤੇ ਮੈਂ ਮਾਣ ਮਹਿਸੂਸ ਸੱਕਦਾ ਹਾਂ 
ਤੁਸੀਂ ਮੇਰਾ ਪਿੱਛਾ ਕਰਦੇ ਹੋ ਜਿਵੇਂ ਕੋਈ ਸ਼ੇਰ ਦਾ ਸ਼ਿਕਾਰ ਕਰਦਾ ਹੈ। 
ਤੁਸੀਂ ਦੋਬਾਰਾ ਆਪਣੀ ਤਾਕਤ ਮੇਰੇ ਵਿਰੁੱਧ ਦਰਸਾਉਂਦੇ ਹੋ। 
17 ਤੁਸੀਂ ਮੇਰੇ ਖਿਲਾਫ਼ ਨਵੇਂ ਗਵਾਹ ਲੱਭਦੇ ਰਹਿੰਦੇ ਹੋ। 
ਤੁਹਾਡੀ ਰਜ਼ਾ ਮੇਰੇ ਉੱਪਰ, 
ਕਈ ਢਂਗਾਂ ਨਾਲ ਬਾਰ ਬਾਰ ਗੱਸਾ ਦਰਸ਼ਾਉਂਦੀ ਹੈ, 
ਜਿਵੇਂ ਤੁਸੀਂ ਇੱਕ ਫ਼ੌਜ ਤੋਂ ਬਾਦ ਦੂਸਰੀ ਫੌਜ ਮੇਰੇ ਵਿਰੁੱਧ ਭੇਜਦੇ ਹੋ। 
18 ਇਸ ਲਈ ਹੇ ਪਰਮੇਸ਼ੁਰ ਤੁਸੀਂ ਮੈਨੂੰ ਜਨਮ ਕਿਉਂ ਲੈਣ ਦਿੱਤਾ? 
ਕਾਸ਼ ਕਿ ਮੈਂ ਕਿਸੇ ਦੀ ਨਜ਼ਰ ਪੈਣ ਤੋਂ ਪਹਿਲਾਂ ਮਰ ਗਿਆ ਹੁੰਦਾ। 
19 ਕਾਸ਼ ਕਿ ਮੈਂ ਕਦੇ ਵੀ ਜਿਉਂਦਾ ਨਾ ਹੁੰਦਾ। 
ਕਾਸ਼ ਕਿ ਮੈਂ ਆਪਣੀ ਮਾਂ ਦੇ ਗਰਭ ਤੋਂ ਸਿੱਧਾ ਕਬਰ ਵੱਲ ਲਿਜਾਇਆ ਜਾਂਦਾ। 
20 ਮੇਰਾ ਜੀਵਨ ਤਾਂ ਤਕਰੀਬਨ ਮੁੱਕ ਗਿਆ ਹੈ। 
ਇਸ ਲਈ ਮੈਨੂੰ ਇੱਕਲਿਆਂ ਛੱਡ ਦਿਉ। 
ਮੈਨੂੰ ਉਹ ਥੋੜਾ ਜਿਹਾ ਸਮਾਂ ਮਾਨਣ ਦਿਉ ਜੋ ਕਿ ਮੇਰੇ ਲਈ ਬੱਚਿਆਂ ਹੈ। 
21 ਇਸ ਤੋਂ ਪਹਿਲਾਂ ਕਿ ਮੈਂ ਉਸ ਬਾਵੇਂ ਚੱਲਿਆ ਜਾਵਾਂ ਜਿੱਥੇ ਕੋਈ ਵੀ ਬੰਦਾ ਮੌਤ 
ਅਤੇ ਹਨੇਰੇ ਦੀ ਥਾਂ ਉੱਤੋਂ ਵਾਪਸ ਨਹੀਂ ਪਰਤਦਾ। 
22 ਮੈਨੂੰ ਉਹ ਥੋੜਾ ਜਿਹਾ ਸਮਾਂ ਮਾਨਣ ਦਿਓ ਜੋ ਮੇਰੇ ਕੋਲ ਬੱਚਿਆਂ ਹੈ ਇਸ ਤੋਂ ਪਹਿਲਾਂ ਕਿ ਮੈਂ ਚੱਲਾ ਜਾਵਾਂ। 
ਮੈਂ ਹਨੇਰੇ, ਪਰਛਾਵਿਆਂ ਅਤੇ ਉਲਝਨ ਦੀ ਧਰਤੀ ਤੇ ਚੱਲਿਆ ਜਾਵਾਂ। 
ਉੱਥੇ ਚਾਨਣ ਵੀ ਹਨੇਰਾ ਹੈ।’”