ਯਹੋਵਾਹ ਸਦੀਵੀ ਸਿਰਜਣਹਾਰ ਹੈ 
41
1 ਆਖਦਾ ਹੈ ਯਹੋਵਾਹ, 
“ਦੂਰ ਦੁਰਾਡੇ ਦੇ ਦੇਸ਼ੋ, ਹੋ ਜਾਵੋ ਸ਼ਾਂਤ ਅਤੇ ਆ ਜਾਵੋ ਮੇਰੇ ਵੱਲ! 
ਕੌਮੋ ਬਹਾਦੁਰ ਬਣੋ। 
ਮੇਰੇ ਵੱਲ ਆਵੋ ਤੇ ਗੱਲ ਕਰੋ। 
ਮਿਲਾਂਗੇ ਅਸੀਂ ਇੱਕ ਦੂਜੇ ਨਾਲ 
ਤੇ ਨਿਆਂ ਕਰਾਂਗੇ ਅਸੀਂ ਕਿ ਕੌਣ ਸਹੀ ਹੈ। 
2 ਦੇਵੋ ਮੈਨੂੰ ਜਵਾਬ ਇਨ੍ਹਾਂ ਸਵਾਲਾਂ ਦੇ: ਕਿਸ ਨੇ ਜਗਾਇਆ ਉਸ ਬੰਦੇ ਨੂੰ ਆ ਰਿਹਾ ਹੈ ਜੋ ਪੂਰਬ ਵੱਲੋਂ? 
ਨੇਕੀ ਉਸ ਦੇ ਨਾਲ ਤੁਰਦੀ ਹੈ। 
ਇਸਤੇਮਾਲ ਕਰਦਾ ਹੈ ਉਹ ਤਲਵਾਰ ਆਪਣੀ ਨੂੰ 
ਤੇ ਹਰਾ ਦਿੰਦਾ ਹੈ ਕੌਮਾਂ ਨੂੰ ਬਣ ਜਾਂਦੇ ਨੇ ਖਾਕ ਉਹ। 
ਇਸਤੇਮਾਲ ਕਰਦਾ ਹੈ ਉਹ ਆਪਣੀ ਕਮਾਨ ਦਾ ਤੇ ਜਿਤ੍ਤਦਾ ਹੈ 
ਰਾਜਿਆਂ ਨੂੰ ਭੱਜ ਜਾਂਦੇ ਨੇ ਉਹ ਹਵਾ ਦੇ ਉਡਾਏ ਤਿਨਕਿਆਂ ਵਾਂਗ। 
3 ਪਿੱਛ੍ਛਾ ਕਰਦਾ ਹੈ ਉਹ ਫ਼ੌਜਾਂ ਦਾ ਤੇ ਹੁੰਦਾ ਨਹੀਂ ਕਦੇ ਜ਼ਖਮੀ। 
ਜਾਂਦਾ ਹੈ ਉਹ ਉਨ੍ਹਾਂ ਥਾਵਾਂ ਉੱਤੇ ਜਿੱਥੇ ਗਿਆ ਨਹੀਂ ਪਹਿਲਾਂ ਕਦੇ ਵੀ ਉਹ। 
4 ਕੌਣ ਕਾਰਣ ਬਣਿਆ ਇਨ੍ਹਾਂ ਗੱਲਾਂ ਦੇ ਵਾਪਰਨ ਦਾ? 
ਕਿਸਨੇ ਕੀਤਾ ਇਹ ਸਭ? ਕਿਸਨੇ ਬੁਲਾਇਆ ਸਮੂਹ ਲੋਕਾਂ ਨੂੰ ਸ਼ੁਰੂਆਤ ਤੋਂ? 
ਮੈਂ, ਯਹੋਵਾਹ ਨੇ, ਇਹ ਗੱਲਾਂ ਕੀਤੀਆਂ! ਮੈਂ, ਯਹੋਵਾਹ, ਹੀ ਪਹਿਲਾ ਹਾਂ। 
ਮੈਂ ਸ਼ੁਰੂ ਤੋਂ ਹੀ ਇੱਥੇ ਸਾਂ 
ਅਤੇ ਮੈਂ ਇੱਥੇ ਸਾਰੀਆਂ ਚੀਜਾਂ ਖਤਮ ਹੋਣ ਤੋਂ ਬਾਅਦ ਵੀ ਰਹਾਂਗਾ। 
5 ਤੁਸੀਂ ਸਮੂਹ ਦੂਰ-ਦੁਰਾਡੇ ਸਬਾਨੋ ਦੇਖੋ, 
ਅਤੇ ਭੈਭੀਤ ਹੋ ਜਾਵੋ! 
ਤੁਸੀਂ ਧਰਤੀ ਦਿਓ ਸਮੂਹ ਦੂਰ-ਦੁਰਾਡੇ ਸਬਾਨੋ, 
ਡਰ ਨਾਲ ਕੰਬ ਜਾਵੋ! 
ਇੱਥੇ ਆਵੋ ਤੇ ਮੇਰੀ ਗੱਲ ਸੁਣੋ!” 
ਅਤੇ ਉਹ ਆ ਗਏ। 
6 “ਕਾਮੇ ਇੱਕ ਦੂਜੇ ਦੀ ਸਹਾਇਤਾ ਕਰਦੇ ਹਨ। ਉਹ ਇੱਕ ਦੂਜੇ ਨੂੰ ਮਜ਼ਬੂਤ ਹੋਣ ਲਈ ਉਤਸਾਹਿਤ ਕਰਦੇ ਹਨ। 
7 ਇੱਕ ਕਾਮਾ ਤਰਾਸ਼ਦਾ ਹੈ ਲੱਕੜ ਨੂੰ ਮੂਰਤੀ ਬਨਾਉਣ ਲਈ ਉਹ ਉਤਸਾਹਿਤ ਕਰਦਾ ਹੈ ਉਸ ਬੰਦੇ ਨੂੰ ਜਿਹੜਾ ਸੋਨੇ ਦਾ ਕੰਮ ਕਰਦਾ ਹੈ। ਦੂਸਰਾ ਬੰਦਾ ਇਸਤੇਮਾਲ ਕਰਦਾ ਹੈ ਹਬੌੜੇ ਦਾ ਅਤੇ ਧਾਤ ਨੂੰ ਸਿੱਧਾ ਕਰਦਾ ਹੈ। ਫ਼ੇਰ ਉਹ ਕਾਮਾ ਆਹਰਣ ਉੱਤੇ ਕੰਮ ਕਰਦੇ ਬੰਦੇ ਨੂੰ ਉਤਸਾਹਿਤ ਕਰਦਾ ਹੈ। ਇਹ ਆਖਰੀ ਕਾਮਾ ਆਖਦਾ ਹੈ, ‘ਇਹ ਕੰਮ ਚੰਗਾ ਹੈ, ਧਾਤ ਬਾਹਰ ਨਹੀਂ ਆਵੇਗੀ।’ ਫ਼ੇਰ ਉਹ ਮੂਰਤੀ ਨੂੰ ਆਧਾਰ ਉੱਤੇ ਗੱਡਦਾ ਹੈ ਤਾਂ ਜੋ ਇਹ ਡਿੱਗੇ ਨਾ। ਅਤੇ ਇਹ ਕਦੇ ਨਹੀਂ ਹਿਲਦੀ!” 
ਸਿਰਫ਼ ਯਹੋਵਾਹ ਹੀ ਸਾਨੂੰ ਬਚਾ ਸੱਕਦਾ ਹੈ 
8 ਯਹੋਵਾਹ ਆਖਦਾ ਹੈ: “ਇਸਰਾਏਲ, ਤੂੰ ਮੇਰਾ ਸੇਵਕ ਹੈ। 
ਯਾਕੂਬ ਤੈਨੂੰ ਮੈਂ ਚੁਣਿਆ ਸੀ। 
ਤੂੰ ਅਬਰਾਹਾਮ ਦੇ ਪਰਿਵਾਰ ਵਿੱਚੋਂ ਹੈਂ। 
ਅਤੇ ਮੈਂ ਅਬਰਾਹਾਮ ਨੂੰ ਪਿਆਰ ਕਰਦਾ ਸਾਂ। 
9 ਤੂੰ ਦੂਰ-ਦੁਰਾਡੇ ਦੇਸ਼ ਵਿੱਚ ਸੈਂ, 
ਪਰ ਮੈਂ ਤੇਰੇ ਤੀਕ ਪਹੁੰਚਿਆ ਸਾਂ। 
ਮੈਂ ਤੈਨੂੰ ਉਸ ਦੂਰ-ਦੁਰਾਡੀ ਥਾਂ ਤੋਂ ਬੁਲਾਇਆ ਸੀ। 
ਮੈਂ ਆਖਿਆ ਸੀ, ‘ਤੂੰ ਮੇਰਾ ਸੇਵਕ ਹੈਂ।’ 
ਮੈਂ ਤੈਨੂੰ ਚੁਣਿਆ ਸੀ। 
ਅਤੇ ਮੈਂ ਤੈਨੂੰ ਨਹੀਂ ਤਿਆਗਿਆ ਹੈ। 
10 ਫ਼ਿਕਰ ਨਾ ਕਰ, ਮੈਂ ਤੇਰੇ ਨਾਲ ਹਾਂ। 
ਭੈਭੀਤ ਨਾ ਹੋ, ਮੈਂ ਤੇਰਾ ਪਰਮੇਸ਼ੁਰ ਹਾਂ। 
ਮੈਂ ਤੈਨੂੰ ਮਜ਼ਬੂਤ ਬਣਾਵਾਂਗਾ। 
ਮੈਂ ਤੇਰੀ ਸਹਾਇਤਾ ਕਰਾਂਗਾ। 
ਮੈਂ ਤੈਨੂੰ ਆਪਣੇ ਚੰਗੇ ਸੱਜੇ ਹੱਥ ਨਾਲ ਸਹਾਰਾ ਦਿਆਂਗਾ। 
11 ਦੇਖ, ਕੁਝ ਲੋਕੀ ਤੇਰੇ ਨਾਲ ਨਾਰਾਜ਼ ਹਨ। 
ਪਰ ਉਹ ਸ਼ਰਮਸਾਰ ਹੋਵਣਗੇ। 
ਤੇਰੇ ਦੁਸ਼ਮਣ ਗੁਆਚ ਜਾਵਣਗੇ ਅਤੇ ਗੁੰਮ ਜਾਣਗੇ। 
12 ਤੂੰ ਉਨ੍ਹਾਂ ਲੋਕਾਂ ਨੂੰ ਭਾਲੇਁਗਾ ਜਿਹੜੇ ਤੇਰੇ ਖਿਲਾਫ਼ ਹਨ, 
ਪਰ ਉਹ ਤੈਨੂੰ ਨਹੀਂ ਲੱਭਣਗੇ। 
ਜਿਹੜੇ ਲੋਕ ਤੇਰੇ ਵਿਰੁੱਧ ਲੜੇ ਸਨ 
ਪੂਰੀ ਤਰ੍ਹਾਂ ਅਲੋਪ ਹੋ ਜਾਣਗੇ। 
13 ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ। 
ਮੈਂ ਤੇਰਾ ਸੱਜਾ ਹੱਥ ਫ਼ੜਿਆ ਹੋਇਆ ਹੈ। 
ਅਤੇ ਮੈਂ ਤੈਨੂੰ ਆਖਦਾ ਹਾਂ: ਭੈਭੀਤ ਨਾ ਹੋ। 
ਮੈਂ ਤੇਰੀ ਸਹਾਇਤਾ ਕਰਾਂਗਾ। 
14 ਮੁੱਲਵਾਨ ਯਹੂਦਾਹ, ਭੈਭੀਤ ਨਾ ਹੋ! 
ਮੇਰੇ ਪਿਆਰੇ ਇਸਰਾਏਲ ਦੇ ਬੰਦਿਓ, ਡਰੋ ਨਾ! 
ਮੈਂ ਸੱਚਮੁੱਚ ਤੁਹਾਡੀ ਸਹਾਇਤਾ ਕਰਾਂਗਾ।” 
ਯਹੋਵਾਹ ਨੇ ਖੁਦ ਆਖੀਆਂ ਇਹ ਗੱਲਾਂ। 
ਇਸਰਾਏਲ ਦਾ ਪਵਿੱਤਰ ਪੁਰੱਖ, ਉਹ ਜੋ ਤੁਹਾਨੂੰ ਬਚਾਉਂਦਾ ਹੈ, 
ਉਸ ਨੇ ਆਖੀਆਂ ਇਹ ਗੱਲਾਂ: 
15 “ਦੇਖੋ, ਮੈਂ ਤੁਹਾਨੂੰ ਫ਼ਸਲ ਕੁਟ੍ਟਣ ਵਾਲੇ ਤਖਤੇ ਵਾਂਗ ਬਣਾ ਦਿੱਤਾ ਹੈ। 
ਉਸ ਸੰਦ ਦੇ ਦੰਦ ਬਹੁਤ ਤਿੱਖੇ ਹਨ ਕਿਸਾਨ ਇਸ ਦਾ ਇਸਤੇਮਾਲ ਅਨਾਜ ਦਾ ਛਿਲਕਾ ਲਾਹੁਣ ਲਈ ਕਰਦੇ ਹਨ। 
ਤੁਸੀਂ ਪਹਾੜਾਂ ਉੱਤੇ ਚੱਲੋਂਗੇ ਤੇ ਇਨ੍ਹਾਂ ਨੂੰ ਕੁਚਲ ਦਿਓਁਗੇ। 
ਤੁਸੀਂ ਪਹਾੜੀਆਂ ਨੂੰ ਉਸ ਤੂੜੀ ਵਾਂਗ ਬਣਾ ਦਿਓਁਗੇ। 
16 ਤੁਸੀਂ ਉਨ੍ਹਾਂ ਨੂੰ ਹਵਾ ਵਿੱਚ ਸੁੱਟ ਦਿਓਁਗੇ, 
ਤੇ ਹਵਾ ਉਨ੍ਹਾਂ ਨੂੰ ਉਡਾ ਕੇ ਖਿੰਡਾ ਦੇਵੇਗੀ। 
ਫ਼ੇਰ ਤੁਸੀਂ ਯਹੋਵਾਹ ਦੇ ਨਮਿੱਤ ਖੁਸ਼ ਹੋਵੋਂਗੇ। 
ਤੁਸੀਂ ਇਸਰਾਏਲ ਦੇ ਉਸ ਪਵਿੱਤਰ ਪੁਰੱਖ ਦਾ ਬਹੁਤ ਮਾਣ ਕਰੋਂਗੇ।” 
17 “ਗਰੀਬ ਤੇ ਲੋੜਵਂਦ ਪਾਣੀ ਦੀ ਤਲਾਸ਼ ਕਰਦੇ ਨੇ 
ਪਰ ਉਨ੍ਹਾਂ ਨੂੰ ਇਹ ਕਿਤੇ ਵੀ ਨਹੀਂ ਮਿਲਦਾ। 
ਉਹ ਪਿਆਸੇ ਨੇ। 
ਉਨ੍ਹਾਂ ਦੀਆਂ ਜੀਭਾਂ ਖੁਸ਼ਕ ਹਨ। 
ਮੈਂ ਉਨ੍ਹਾਂ ਦੀਆਂ ਪ੍ਰਾਰਬਨਾਵਾਂ ਨੂੰ ਸੁਣਾਂਗਾ। 
ਮੈਂ ਉਨ੍ਹਾਂ ਨੂੰ ਛੱਡ ਕੇ ਨਹੀਂ ਜਾਵਾਂਗਾ ਤੇ ਮਰਨ ਨਹੀਂ ਦਿਆਂਗਾ। 
18 ਮੈਂ ਸੁੱਕੀਆਂ ਪਹਾੜੀਆਂ ਉੱਤੇ ਨਦੀਆਂ ਵਗਾ ਦਿਆਂਗਾ, 
ਮੈਂ ਵਾਦੀਆਂ ਵਿੱਚੋਂ ਚਸ਼ਮੇ ਵਗਾ ਦਿਆਂਗਾ। 
ਮੈਂ ਮਾਰੂਬਲ ਨੂੰ ਪਾਣੀ ਦੀ ਭਰੀ ਹੋਈ ਝੀਲ ਵਿੱਚ ਬਦਲ ਦਿਆਂਗਾ। 
ਓਥੇ, ਉਸ ਖੁਸ਼ਕ ਧਰਤੀ ਵਿੱਚ ਪਾਣੀ ਦੇ ਚਸ਼ਮੇ ਹੋਣਗੇ। 
19 ਮਾਰੂਬਲ ਅੰਦਰ ਰੁੱਖ ਉੱਗਣਗੇ। 
ਓਥੇ ਦਿਆਰ, ਸ਼ਿੱਟਾਹ, ਜ਼ੈਤੂਨ, ਸਰੂ, ਫ਼ਰ ਅਤੇ ਪਾਈਨ ਦੇ ਰੁੱਖ ਹੋਣਗੇ। 
20 ਲੋਕ ਇਨ੍ਹਾਂ ਗੱਲਾਂ ਨੂੰ ਦੇਖਣਗੇ ਤੇ ਉਹ ਜਾਣ ਲੈਣਗੇ 
ਕਿ ਇਹ ਸਭ ਕੁਝ ਯਹੋਵਾਹ ਦੀ ਸ਼ਕਤੀ ਨੇ ਕੀਤਾ ਹੈ। 
ਲੋਕ ਇਨ੍ਹਾਂ ਚੀਜ਼ਾਂ ਨੂੰ ਦੇਖਣਗੇ, ਤੇ ਉਹ ਜਾਨਣ ਲੱਗ ਪੈਣਗੇ 
ਕਿ ਇਸਰਾਏਲ ਦੇ ਪਵਿੱਤਰ ਪੁਰੱਖ ਨੇ ਇਹ ਗੱਲਾਂ ਕੀਤੀਆਂ ਨੇ।” 
ਯਹੋਵਾਹ ਝੂਠੇ ਦੇਵਤਿਆਂ ਨੂੰ ਵੰਗਾਰਦਾ ਹੈ 
21 ਯਾਕੂਬ ਦਾ ਰਾਜਾ, ਯਹੋਵਾਹ ਆਖਦਾ ਹੈ, “ਆਓ ਦੱਸੋ ਆਪਣੀਆਂ ਦਲੀਲਾਂ। ਦਿਖਾਓ ਮੈਨੂੰ ਆਪਣਾ ਸਬੂਤ, ਅਤੇ ਅਸੀਂ ਨਿਆਂ ਕਰ ਲਵਾਂਗੇ ਕਿ ਕਿਹੜੀਆਂ ਗੱਲਾਂ ਸਹੀ ਹਨ। 
22 ਤੁਹਾਡੀਆਂ ਮੂਰਤੀਆਂ ਇੱਥੇ ਆਉਣ ਤੇ ਸਾਨੂੰ ਦੱਸਣ ਕਿ ਕੀ ਹੋ ਰਿਹਾ ਹੈ।” ਆਦਿ ਵਿੱਚ ਕੀ ਵਾਪਰਿਆ? ਭਵਿੱਖ ਵਿੱਚ ਕੀ ਵਾਪਰੇਗਾ? ਦੱਸੋ ਸਾਨੂੰ! ਅਸੀਂ ਧਿਆਨ ਨਾਲ ਸੁਣਾਂਗੇ। ਫ਼ੇਰ ਅਸੀਂ ਜਾਣ ਲਵਾਂਗੇ ਕਿ ਅੱਗੋਂ ਕੀ ਹੋਵੇਗਾ। 
23 ਸਾਨੂੰ ਉਹ ਗੱਲਾਂ ਦੱਸੋ ਜਿਨ੍ਹਾਂ ਦੀ ਸਾਨੂੰ ਇਹ ਜਾਨਣ ਲਈ ਤਲਾਸ਼ ਕਰਨੀ ਚਾਹੀਦੀ ਹੈ ਕਿ ਕੀ ਵਾਪਰੇਗਾ। ਫ਼ੇਰ ਅਸੀਂ ਵਿਸ਼ਵਾਸ ਕਰ ਲਵਾਂਗੇ ਕਿ ਤੁਸੀਂ ਸੱਚਮੁੱਚ ਦੇਵਤੇ ਹੋ। ਕੁਝ ਕਰੋ! ਕੁਝ ਵੀ ਕਰੋ, ਚੰਗਾ ਜਾਂ ਬੁਰਾ! ਫ਼ੇਰ ਅਸੀਂ ਦੇਖ ਸੱਕਾਂਗੇ ਕਿ ਤੁਸੀਂ ਜਿਉਂਦੇ ਹੋ। ਅਤੇ ਅਸੀਂ ਤੁਹਾਡੇ ਪਿੱਛੇ ਲੱਗ ਪਵਾਂਗਾ। 
24 “ਦੇਖੋ, ਝੂਠੇ ਦੇਵਤਿਓ, ਤੁਸੀਂ ਕੁਝ ਵੀ ਨਹੀਂ ਨਾਲੋਂ ਵੀ ਘੱਟ ਹੋ! ਤੁਸੀਂ ਕੁਝ ਵੀ ਨਹੀਂ ਕਰ ਸੱਕਦੇ! ਸਿਰਫ਼ ਨਿਕਂਮਾ ਬੰਦਾ ਹੀ ਤੁਹਾਡੀ ਉਪਾਸਨਾ ਕਰਨੀ ਚਾਹੇਗਾ!” 
ਯਹੋਵਾਹ ਸਾਬਤ ਕਰਦਾ ਹੈ ਓਹੀ ਇੱਕੋ ਇੱਕ ਪਰਮੇਸ਼ੁਰ ਹੈ 
25 “ਉੱਤਰ ਵਿੱਚ ਮੈਂ ਇੱਕ ਬੰਦੇ ਨੂੰ ਜਗਾਇਆ। 
ਉਹ ਪੂਰਬ ਵੱਲੋਂ, ਜਿੱਥੇ ਸੂਰਜ ਉੱਗਦਾ, ਆ ਰਿਹਾ ਹੈ। 
ਉਹ ਮੇਰੇ ਨਾਮ ਦੀ ਉਪਾਸਨਾ ਕਰਦਾ ਹੈ। 
ਉਹ ਬੰਦਾ ਜਿਹੜਾ ਭਾਂਡੇ ਘੜਦਾ ਹੈ, ਗਿੱਲੀ ਮਿੱਟੀ ਨੂੰ ਮਿੱਧਦਾ ਹੈ।” 
ਇਸੇ ਤਰ੍ਹਾਂ ਹੀ, ਇਹ ਖਾਸ ਬੰਦਾ ਰਾਜਿਆਂ ਨੂੰ ਮਿੱਧੇਗਾ। 
26 “ਇਸਦੇ ਵਾਪਰਨ ਤੋਂ ਪਹਿਲਾਂ ਹੀ ਸਾਨੂੰ ਇਸ ਬਾਰੇ ਕਿਸਨੇ ਦੱਸਿਆ! 
ਉਸ ਨੂੰ, ਸਾਨੂੰ ਪਰਮੇਸ਼ੁਰ ਆਖਣਾ ਚਾਹੀਦਾ ਹੈ। 
ਕੀ ਤੁਹਾਡੀਆਂ ਮੂਰਤੀਆਂ ਵਿੱਚੋਂ ਕਿਸੇ ਇੱਕ ਨੇ ਵੀ 
ਇਹ ਗੱਲਾਂ ਦੱਸੀਆਂ ਸਨ? ਨਹੀਂ! 
ਉਨ੍ਹਾਂ ਮੂਰਤੀਆਂ ਵਿੱਚੋਂ ਸਾਨੂੰ ਕਿਸੇ ਨੇ ਵੀ ਇਹ ਗੱਲਾਂ ਨਹੀਂ ਦੱਸੀਆਂ ਸਨ। 
ਉਨ੍ਹਾਂ ਮੂਰਤੀਆਂ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਸੀ 
ਅਤੇ ਉਹ ਝੂਠੇ ਦੇਵਤੇ ਉਨ੍ਹਾਂ ਸ਼ਬਦਾਂ ਨੂੰ ਨਹੀਂ ਸੁਣ ਸੱਕਦੇ ਜੋ ਤੁਸੀਂ ਬੋਲਦੇ ਹੋ। 
27 ਮੈਂ, ਯਹੋਵਾਹ, ਹੀ ਸੀਯੋਨ ਨੂੰ ਇਨ੍ਹਾਂ ਗੱਲਾਂ ਬਾਰੇ ਦੱਸਣ ਵਾਲਾ ਉਹ ਪਹਿਲਾ ਵਿਅਕਤੀ ਸੀ। 
ਮੈਂ ਯਰੂਸ਼ਲਮ ਵੱਲ, ਇਸ ਸੰਦੇਸ਼ ਨਾਲ ਇੱਕ ਹਲਕਾਰਾ ਭੇਜਿਆ ਸੀ: 
‘ਦੇਖੋ, ਤੁਹਾਡੇ ਬੰਦੇ ਵਾਪਸ ਪਰਤ ਰਹੇ ਹਨ!’” 
28 ਮੈਂ ਉਨ੍ਹਾਂ ਝੂਠਿਆਂ ਦੇਵਤਿਆਂ ਵੱਲ ਦੇਖਿਆ ਹੈ। 
ਉਨ੍ਹਾਂ ਵਿੱਚੋਂ ਕੋਈ ਵੀ ਇੰਨਾ ਸਿਆਣਾ ਨਹੀਂ ਸੀ ਕਿ ਕੁਝ ਵੀ ਆਖ ਸੱਕੇ। 
ਮੈਂ ਉਨ੍ਹਾਂ ਨੂੰ ਸਵਾਲ ਪੁੱਛੇ, ਅਤੇ ਉਨ੍ਹਾਂ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ! 
29 ਉਹ ਸਾਰੇ ਹੀ ਦੇਵਤੇ ਕੁਝ ਵੀ ਨਹੀਂ ਨਾਲੋਂ ਵੀ ਘੱਟ ਹਨ। 
ਉਹ ਕੁਝ ਵੀ ਨਹੀਂ ਕਰ ਸੱਕਦੇ! 
ਉਹ ਮੂਰਤੀਆਂ ਬਿਲਕੁਲ ਹੀ ਨਿਕੰਮੀਆਂ ਹਨ!