ਬਿਰਧ ਉਮਰ ਦੀਆਂ ਸਮੱਸਿਆਵਾਂ 
12
1 ਆਪਣੀ ਜਵਾਨੀ ਦੌਰਾਨ ਹੀ ਆਪਣੇ ਸਿਰਜਣਹਾਰੇ ਨੂੰ ਯਾਦ ਕਰੋ, ਬੁਰੇ ਦਿਨਾਂ ਦੇ ਆਉਣ ਤੋਂ ਪਹਿਲਾਂ, ਜਦੋਂ ਤੁਸੀਂ ਆਖੋਂਗੇ: “ਮੈਨੂੰ ਜ਼ਿੰਦਗੀ ਵਿੱਚ ਹੋਰ ਕੋਈ ਪ੍ਰਸੰਨਤਾ ਨਹੀਂ।” 
2 ਇਸਤੋਂ ਪਹਿਲਾਂ ਕਿ ਸੂਰਜ, ਚੰਨ ਅਤੇ ਤਾਰੇ ਅੰਧਕਾਰ ਬਣ ਜਾਣ। ਅਤੇ ਬੱਦਲ ਇੱਕ ਤੂਫਾਨ ਤੋਂ ਬਾਦ ਦੂਸਰੇ ਤੂਫਾਨ ਵਾਂਗ ਆਉਣ। 
3 ਜਦੋਂ ਤੁਹਾਡੀਆਂ ਬਾਹਾਂ ਦੀ ਤਾਕਤ ਖਤਮ ਹੋ ਜਾਵੇਗੀ, ਤੁਹਾਡੀਆਂ ਲੱਤਾਂ ਕਮਜ਼ੋਰ ਹੋ ਕੇ ਝੁਕ ਜਾਣਗੀਆਂ। ਤੁਹਾਡੇ ਦੰਦ ਡਿੱਗ ਜਾਣਗੇ ਤੁਹਾਡੀਆਂ ਅੱਖਾਂ ਮੱਧਮ ਹੋ ਜਾਣਗੀਆਂ। 
4 ਤੁਹਾਡੀ ਸੁਣਨ ਦੀ ਸ਼ਕਤੀ ਕਮਜ਼ੋਰ ਹੋ ਜਾਵੇਗੀ। ਤੁਹਾਨੂੰ ਗਲੀਆਂ ਦਾ ਸ਼ੋਰ ਵੀ ਸੁਣਾਈ ਨਹੀਂ ਦੇਵੇਗਾ। ਤੁਹਾਡੇ ਲਈ ਆਟਾ ਪੀਹਣ ਵਾਲੀ ਚੱਕੀ ਦੀ ਆਵਾਜ਼ ਵੀ ਖਾਮੋਸ਼ੀ ਵਰਗੀ ਹੋਵੇਗੀ। ਤੁਸੀਂ ਗੀਤ ਗਾਉਂਦੀਆਂ ਔਰਤਾਂ ਨੂੰ ਵੀ ਨਹੀਂ ਸੁਣ ਸੱਕੇਂਗੇ। ਪਰ ਤੁਹਾਨੂੰ ਗਾਉਂਦੇ ਪੰਛੀ ਦੀ ਆਵਾਜ਼ ਵੀ ਬਹੁਤ ਸਵੇਰੇ ਜਗਾ ਦੇਵੇਗੀ ਕਿਉਂ ਕਿ ਤੁਸੀਂ ਸੌਂ ਹੀ ਨਹੀਂ ਸੱਕੋਗੇ। 
5 ਤੁਹਾਨੂੰ ਉੱਚੀਆਂ ਥਾਵਾਂ ਤੋਂ ਡਰ ਲੱਗੇਗਾ। ਤੁਸੀਂ ਰਸਤੇ ਦੀ ਛੋਟੀ ਜਿਹੀ ਚੀਜ਼ ਤੋਂ ਵੀ ਠੇਡਾ ਖਾਕੇ ਡਿਗਣ ਤੋਂ ਵੀ ਡਰੋਗੇ। ਤੁਹਾਡੇ ਵਾਲ ਅਖਰੋਟ ਦੇ ਫੁੱਲਾਂ ਵਾਂਗ ਸਫੇਦ ਹੋ ਜਾਣਗੇ। ਚੱਲਣ ਵੇਲੇ ਘਾਹ ਦੇ ਟਿੱਡੇ ਵਾਂਗ ਆਪਣੇ-ਆਪ ਨੂੰ ਘਸੀਟੋਁਗੇ ਅਤੇ ਤੁਹਾਡੀਆਂ ਇੱਛਾਵਾਂ ਹੋਰ ਵੱਧੇਰੇ ਨਹੀਂ ਉਕਸਾਉਂਦੀਆਂ। ਤਾਂ ਆਦਮੀ ਆਪਣੇ ਸਦੀਵੀ ਘਰ ਵੱਲ ਜਾ ਰਿਹਾ। ਜਦੋਂ ਕਿ ਤੁਹਾਡੀ ਲਾਸ਼ ਨੂੰ ਚੁੱਕਣ ਵਾਲੇ ਲੋਕ ਗਲੀਆਂ ਵਿੱਚ ਇਕੱਠੇ ਹੋ ਜਾਣਗੇ ਜਦੋਂ ਉਹ ਤੁਹਾਡੀ ਲਾਸ਼ ਨੂੰ ਤੁਹਾਡੀ ਕਬਰ ਵੱਲ ਲੈ ਜਾਣਗੇ। 
ਮੌਤ 
6 ਜਦੋਂ ਅਜੇ ਤੁਸੀਂ ਜਵਾਨ ਹੋਂ ਆਪਣੇ ਸਿਰਜਣਹਾਰੇ ਨੂੰ ਚੇਤੇ ਕਰੋ, 
ਇਸ ਤੋਂ ਪਹਿਲਾਂ ਕਿ ਚਾਂਦੀ ਦੀ ਜਂਜੀਰੀ ਪਾਟ ਜਾਵੇ 
ਅਤੇ ਸੋਨੇ ਦਾ ਭਾਂਡਾ ਟੁੱਟ ਜਾਵੇ, ਝਰਨੇ ਤੇ ਘੜੇ ਵਾਂਗ, 
ਅਤੇ ਪਹੀਆ ਦਾ, ਹੇਠਾਂ ਖੂਹ ਵੱਲ ਭੱਜਣ ਵਾਂਗ। 
7 ਅਤੇ ਉਹ ਧਰਤੀ ਧੂੜ ਵਿੱਚ ਵਾਪਸ ਚੱਲਿਆ ਜਾਵੇ, 
ਜਿਸ ਵਿੱਚੋਂ ਉਹ ਆਇਆ, 
ਅਤੇ ਉਸ ਦੇ ਸਾਹ ਪਰਮੇਸ਼ੁਰ ਕੋਲ ਪਰਤ ਜਾਣ, ਜਿਸਨੇ ਇਸ ਨੂੰ ਦਿੱਤਾ। 
8 ਪੂਰੀ ਤਰ੍ਹਾਂ ਅਰਬਹੀਣ, ਉਸਤਾਦ ਨੇ ਆਖਿਆ, “ਸਭ ਕੁਝ ਅਰਬਹੀਣ ਹੈ।” 
ਸਿਟ੍ਟਾ 
9 ਉਪਦੇਸ਼ਕ ਬਹੁਤ ਸਿਆਣਾ ਸੀ। ਉਸ ਨੇ ਲੋਕਾਂ ਨੂੰ ਗਿਆਨ, ਸਿੱਖਾਇਆ, ਅਤੇ ਧਿਆਨ ਨਾਲ ਨਿਰੱਖ ਕਰਨ ਤੋਂ ਬਾਅਦ ਬਹੁਤ ਸਾਰੀਆਂ ਕਹਾਉਤਾਂ ਇੱਕਤ੍ਰ ਕੀਤੀਆਂ। 
10 ਉਸਤਾਦ ਨੇ ਸਹੀ ਸ਼ਬਦਾਂ ਦੀ ਚੋਣ ਕਰਨ ਲਈ ਸਖਤ ਮਿਹਨਤ ਕੀਤੀ। ਅਤੇ ਉਸ ਨੇ ਉਹ ਸਿੱਖਿਆਵਾਂ ਲਿਖੀਆਂ ਜਿਹੜੀਆਂ ਸੱਚੀਆਂ ਹਨ ਤੇ ਭਰੋਸੇ ਯੋਗ ਹਨ। 
11 ਸਿਆਣੇ ਆਦਮੀਆਂ ਦੇ ਸ਼ਬਦ ਉਤਸਾਹ ਵਾਂਗ ਹੁੰਦੇ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਮਜ਼ਬੂਤ ਮੇਖਾਂ ਵਾਂਗ ਹੁੰਦੀਆਂ ਹਨ ਜੋ ਕਦੇ ਨਹੀਂ ਟੁੱਟਦੀਆਂ ਅਤੇ ਆਜੜੀ ਦੁਆਰਾ ਇੱਕ ਜਗ੍ਹਾ ਤੇ ਪਾਈਆਂ ਜਾਂਦੀਆਂ ਹਨ। 
12 ਇਸ ਲਈ ਮੇਰੇ ਪੁੱਤਰ, ਉਨ੍ਹਾਂ ਸਿੱਖਿਆਵਾਂ ਦਾ ਅਧਿਐਨ ਕਰੋ, ਪਰ ਹੋਰਨਾਂ ਕਿਤਾਬਾਂ ਤੋਂ ਸਾਵੱਧਾਨ ਰਹੋ। ਲੋਕ ਕਦੇ ਵੀ ਕਿਤਾਬਾਂ ਲਿਖਣੀਆਂ ਬੰਦ ਨਹੀਂ ਕਰਦੇ, ਅਤੇ ਬਹੁਤ ਜ਼ਿਆਦਾ ਪਢ਼ਾਈ ਤੁਹਾਨੂੰ ਬਕਾੱ ਦੇਵੇਗੀ। 
13-14 ਹੁਣ, ਸਾਨੂੰ ਉਨ੍ਹਾਂ ਸਾਰੀਆਂ ਗੱਲਾਂ ਤੋਂ ਕੀ ਸਿੱਖਣਾ ਚਾਹੀਦਾ ਹੈ ਜਿਹੜੀਆਂ ਇਸ ਕਿਤਾਬ ਵਿੱਚ ਲਿਖੀਆਂ ਹਨ? ਸਭ ਤੋਂ ਮਹੱਤਵਪੂਰਣ ਗੱਲ ਜਿਹੜੀ ਕੋਈ ਬੰਦਾ ਕਰ ਸੱਕਦਾ ਹੈ ਉਹ ਹੈ ਪਰਮੇਸ਼ੁਰ ਦਾ ਆਦਰ ਕਰਨਾ ਅਤੇ ਉਸ ਦੇ ਆਦੇਸ਼ਾਂ ਨੂੰ ਮੰਨਣਾ। ਕਿਉਂ? ਕਿਉਂ ਕਿ ਪਰਮੇਸ਼ੁਰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਜਾਣਦਾ ਹੈ ਜਿਹੜੀਆਂ ਲੋਕੀ ਕਰਦੇ ਹਨ। ਗੁਪਤ ਗੱਲਾਂ ਬਾਰੇ ਵੀ। ਉਹ ਸਾਰੀਆਂ ਨੇਕੀ ਵਾਲੀਆਂ ਗੱਲਾਂ ਬਾਰੇ ਅਤੇ ਸਾਰੀਆਂ ਬਦੀ ਵਾਲੀਆਂ ਗੱਲਾਂ ਨੂੰ ਜਾਣਦਾ ਹੈ ਉਹ ਲੋਕਾਂ ਦੇ ਹਰ ਅਮਲ ਦਾ ਨਿਆਂ ਕਰੇਗਾ।