2
ਮੈਂ ਪੱਦਰੀ ਜ਼ਮੀਨ ਉੱਤੇ ਉੱਗਦਾ ਫ਼ੁੱਲ ਹਾਂ,
ਮੈਂ ਵਾਦੀਆਂ ਦੀ ਚੰਬੇਲੀ ਹਾਂ।
ਉਹ ਬੋਲਦਾ ਹੈ
ਮੇਰੀ ਮਹਿਬੂਬਾ, ਹੋਰਨਾਂ ਔਰਤਾਂ ਵਿੱਚ ਤੂੰ ਇੰਝ ਹੈ
ਜਿਵੇਂ ਕਿ ਕੰਡਿਆਂ ਦਰਮਿਆਨ ਚੰਬੇਲੀ ਹੋਵੇ।
ਉਹ ਬੋਲਦੀ ਹੈ
ਸੇਬ ਦੇ ਰੁੱਖ ਵਾਂਗ ਜੋ ਜੰਗਲ ਦੇ ਰੁੱਖਾਂ ਵਿੱਚਕਾਰ ਉੱਗ ਰਿਹਾ ਹੋਵੇ,
ਮੇਰਾ ਪ੍ਰੀਤਮ ਹੈ ਦੂਸਰੇ ਆਦਮੀਆਂ ਦਰਮਿਆਨ।
ਉਹ ਔਰਤਾਂ ਨਾਲ ਗੱਲ ਕਰਦੀ ਹੈ
ਪਸੰਦ ਹੈ ਮੈਨੂੰ ਆਪਣੇ ਪ੍ਰੀਤਮ ਦੀ ਛਾਵੇਂ ਬੈਠਣਾ;
ਉਸਦਾ ਫਲ ਮੇਰੇ ਮੂੰਹ ਲਈ ਮਿੱਠਾ ਹੈ।
ਮੇਰਾ ਪ੍ਰੀਤਮ ਮੈਨੂੰ ਮੈਖਾਨੇ* ਵਿੱਚ ਲੈ ਗਿਆ।
ਉਸ ਦਾ ਇਰਾਦਾ ਮੇਰੇ ਵੱਲ ਪਿਆਰ ਦਾ ਸੀ।
ਤਕੜਾ ਕਰੋ ਮੈਨੂੰ ਕਿਸ਼ਮਿਸ਼ਾਂ ਨਾਲ
ਮੈਨੂੰ ਮਿੱਠੇ ਸੇਬਾਂ ਨਾਲ ਤਰੋਤਾਜ਼ਾ ਕਰੋ, ਕਿਉਂ ਕਿ ਮੈਂ ਪਿਆਰ ਨਾਲ ਬਿਮਾਰ ਹਾਂ।
ਖੱਬੀ ਬਾਂਹ ਮੇਰੇ ਪ੍ਰੀਤਮ ਦੀ ਹੈ ਮੇਰੇ ਸਿਰ ਦੇ ਹੇਠਾਂ
ਅਤੇ ਉਸ ਨੇ ਸੱਜੀ ਬਾਂਹ ਨਾਲ ਮੈਨੂੰ ਗਲਵੱਕੜੀ ਪਾਈ ਹੋਈ ਹੈ।
ਯਰੂਸ਼ਲਮ ਦੀਓ ਸੁਆਣੀਓ ਇਕਰਾਰ ਕਰੋ ਮੇਰੇ ਨਾਲ ਹਰਨੋਟਿਆਂ
ਅਤੇ ਜੰਗਲੀ ਹਿਰਣਾਂ ਤੇ ਹੱਥ ਧਰਕੇ ਜਗਾਓ ਨਾ ਪਿਆਰ ਨੂੰ ਉਤੇਜਿਤ ਕਰੋ ਨਾ ਪਿਆਰ ਨੂੰ,
ਜਦੋਂ ਤੱਕ ਇਹ ਨਾ ਚਾਹੇ ਕਿ ਜਗਾਇਆ ਜਾਵੇ।
ਉਹ ਫੇਰ ਬੋਲਦੀ ਹੈ
ਇਹ ਮੇਰੇ ਪ੍ਰੀਤਮ ਦੀ ਆਵਾਜ਼ ਹੈ!
ਵੇਖੋ! ਉਹ ਇੱਥੇ, ਪਹਾੜਾਂ ਤੋਂ ਦੀ ਉੱਛਲਦਾ ਹੋਇਆ ਪਹਾੜੀਆਂ
ਤੋਂ ਦੀ ਟੱਪਦਾ ਹੋਇਆ ਆ ਰਿਹਾ ਹੈ।
ਮੇਰਾ ਪ੍ਰੀਤਮ ਗਜ਼ੇਲ
ਜਾਂ ਕਿਸੇ ਜਵਾਨ ਹਿਰਣ ਵਰਗਾ ਹੈ।
ਤੱਕੋ ਉਸ ਨੂੰ ਸਾਡੀ ਕੰਧ ਉਹਲੇ ਖੜੇ ਹੋਏ ਨੂੰ
ਖਿੜਕੀ ਵਿੱਚੋਂ ਝਾਕਦੇ ਹੋਏ ਨੂੰ ਜਾਲੀ ਵਿੱਚੋਂ ਤਕਦੇ ਹੋਏ ਨੂੰ।
10 ਮੇਰੇ ਪ੍ਰੀਤਮ ਨੇ ਮੈਨੂੰ ਉੱਤਰ ਦਿੱਤਾ,
“ਉੱਠ ਮੇਰੀ ਮਹਿਬੂਬਾ ਮੇਰੀ ਸੁੰਦਰੀਏ
ਮੇਰੇ ਨਾਲ ਚੱਲ।
11 ਦੇਖ! ਸਰਦੀ ਬੀਤ ਗਈ ਹੈ
ਬਰੱਖਾ ਲੰਘ ਗਈ ਹੈ ਤੇ ਚਲੀ ਗਈ।
12 ਇਹ ਫੁੱਲ ਹਨ ਜਿਹੜੇ ਖੇਤਾਂ ਵਿੱਚ ਖਿੜੇ ਹੋਏ ਹਨ।
ਸਮਾਂ ਹੈ ਇਹ ਪੰਛੀਆਂ ਲਈ ਗੀਤ ਗਾਉਣ ਦਾ।
ਸੁਣੋ, ਅਸੀਂ ਆਪਣੀ ਧਰਤੀ ਅੰਦਰ ਘੁੱਗੀ ਨੂੰ ਸੁਣ ਸੱਕਦੇ ਹਾਂ।
13 ਅੰਜੀਰ ਦੇ ਰੁੱਖ, ਕੱਚੇ ਅੰਜੀਰ ਪੈਦਾ ਕਰ ਰਹੇ ਹਨ।
ਵੇਲਾਂ ਅੰਗੂਰਾਂ ਦੇ ਫੁੱਲਾਂ ਦੀ ਸੁਗੰਧੀ ਦੇ ਰਹੀਆਂ ਹਨ।
ਉੱਠ, ਮੇਰੀ ਮਹਿਬੂਬਾ, ਮੇਰੀ ਸੋਹਣੀਏ
ਅਤੇ ਮੇਰੇ ਨਾਲ ਚੱਲ!”
ਉਹ ਬੋਲਦਾ ਹੈ
14 ਮੇਰੀ ਘੁੱਗੀਏ, ਚੱਟਾਨ ਦੀਆਂ ਤਰੇੜਾਂ ਵਿੱਚ ਖੜੀ ਚੱਟਾਨ ਦੀਆਂ
ਲੁਕਣ ਦੀਆਂ ਥਾਵਾਂ ਵਿੱਚ ਦੇਖਣ ਦੇ
ਮੈਨੂੰ ਤੇਰਾ ਚਿਹਰਾ,
ਸੁਣਨ ਦੇਹ ਮੈਨੂੰ ਤੇਰੀ ਆਵਾਜ਼।
ਕਿੰਨੀ ਸੋਹਣੀ ਹੈ ਆਵਾਜ਼ ਤੇਰੀ
ਅਤੇ ਕਿੰਨੀ ਸਹੋਣੀ ਹੈ ਤੂੰ।
ਉਹ ਔਰਤਾਂ ਨਾਲ ਬੋਲਦੀ ਹੈ
15 ਫੜੋ ਸਾਡੇ ਲਈ ਲੂੰਬੜੀਆਂ ਨੂੰ
ਉਨ੍ਹਾਂ ਛੋਟੀਆਂ ਲੂੰਬੜੀਆਂ ਨੂੰ ਜਿਹੜੀਆਂ ਅੰਗੂਰਾਂ ਦੇ ਬਾਗਾਂ ਨੂੰ
ਨਸ਼ਟ ਕਰਦੀਆਂ ਹਨ ਕਿਉਂ ਕਿ ਸਾਡੇ ਅੰਗੂਰਾਂ ਦੇ
ਬਾਗ ਪੂਰੀ ਬਹਾਰ ਵਿੱਚ ਹਨ।
16 ਮੇਰਾ ਪ੍ਰੀਤਮ ਮੇਰਾ ਹੈ,
ਤੇ ਮੈਂ ਉਸਦੀ ਹਾਂ!
ਮੇਰਾ ਪ੍ਰੀਤਮ ਚੰਬੇਲੀਆਂ ਦਰਮਿਆਨ ਚਰ ਰਿਹਾ ਹੈ।
17 ਦਿਨ ਚਢ਼ਨ ਤੀਕ ਅਤੇ ਪ੍ਰਛਾਵਿਆਂ ਦੇ ਉੱਡ ਜਾਣ ਤੀਕ ਮੁੜ,
ਮੇਰੇ ਪ੍ਰੀਤਮ, ਹਰਨੋਟੇ ਜਾਂ ਜਵਾਨ ਹਿਰਣ ਵਾਂਗ।
ਜਿਹੜਾ ਪਰਬਤਾਂ ਉੱਤੇ ਹੁੰਦਾ ਹੈ।
* 2:4 ਮੈਖਾਨਾ ਇਸ ਦਾ ਭਾਵ ਹੋ ਸੱਕਦਾ “ਪਿਆਰ ਦਾ ਆਤਬ” ਜਿੱਬੇ ਪਿਆਰ ਕਰਨਾ ਮੈ ਜਿੰਨਾ ਨਸ਼ੀਲਾ ਹੁੰਦਾ ਹੈ।